Sunday, March 15, 2026

ਗਾਇਕ ਜੁਗਰਾਜ ਰਜਧਾਨ ਦੇ ਗੀਤ ਚੰਦਰਾ ਜਮਾਨਾ ਨੇ ਰੰਗ ਬੰਨਿਆ

ppn1009201612
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਸਿੰਘ ਮਾਣਾ) – ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਰਜਧਾਨ ਦਾ ਜੰਮਪਲ ਨੌਜਵਾਨ ਗਾਇਕ ਜੁਗਰਾਜ ਰਜਧਾਨ ਦਾ ਚਲ ਰਿਹਾ ਸਿੰਗਲ ਟਰੈਕ ‘ਚੰਦਰਾ ਜਮਾਨਾ’ ਤੇ ‘ਡਾਗਾਂ ਚੱਲੀਆਂ’ ਅੱਜਕਲ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਇੱਕ ਖਾਸ ਮੁਲਾਕਾਤ ਦੌਰਾਨ ਗਾਇਕ ਜੁਗਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਛੋਟੀ ਉਮਰੇ ਹੀ ਸਕੂਲ ਵਿੱਚ ਗਾੳਂੁਦਿਆਂ ਤੋਂ ਹੀ ਹਰ ਇੱਕ ਨੌਜਵਾਨ ਨੇ ਉਸ ਨੂੰ ਮਣਾ ਮੁਹੀਂ ਪਿਆਰ ਦਿਤਾ ਤੇ ਅੱਜ ਮੈ ਆਪਣੀ ਜਿੰਦਗੀ ਦਾ ਸੁਪਨਾ ਆਪਣੇ ਪਿਤਾ ਹਰਜੀਤ ਸਿੰਘ ਦੀ ਮਦਦ ਸਦਕਾ ਗੀਤਕਾਰ ਮਨਜੀਤ ਪੰਡੋਰੀਂ ਤੇ ਮਿਊਜਿਕ ਡਾਇਰੈਕਟਰ ਜਗਤਾਰ ਸਿੰਘ, ਗੁਰਮੀਤ ਸਿੰਘ ਦੇ ਸਦਕਾ ਗੀਤ ਡਾਗਾਂ ਚੱਲੀਆ ਤੇ ਚੰਦਰਾ ਜਮਾਨਾ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ ਤੇ ਬਹੁਤ ਹੀ ਜਲਦ ਇੱਕ ਨਵਾਂ ਗੀਤ ‘ਅਸਲਾ’ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਨੂੰ ਪਹਿਲੇ ਹਿੱਟ ਗੀਤਾ ਵਾਂਗ ਹੀ ਪਿਆਰ ਦੇਣਗੇ ਬਹੁਤ ਹੀ ਜਲਦ ਅਸਲੇ ਗਾਣੇ ਦੀ ਵੀਡੀਓ ਬਣਾਕੇ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ ਜੋ ਕਿ ਵੱਖ ਵੱਖ ਚੈਨਲਾਂ ਦਾ ਸਿੰਗਾਰ ਬਣੇਗੀ।ਇਸ ਮੌਕੇ ਗਾਇਕ ਜੁਗਰਾਜ ਰਜਧਾਨ ਨਾਲ ਪੰਜਾਬੀ ਟੈਲੀ ਫਿਲਮਾਂ ਦੇ ਮਸ਼ਹੂਰ ਪ੍ਰੋਡਿਊਸਰ ਸ੍ਰੀ ਨਰਿੰਦਰ ਰਾਏ, (ਸਪੋਸ਼ਰ ਜੇ. ਐਸ. ਮਾਣਾ, ਅਮਨ ਬੱਲ ਰਜਧਾਨ) ਆਰਗੇਨਾਈਜ਼ਰ ਤੇਜਿੰਦਰ ਬਿੱਟੂ, ਉਭਰ ਰਹੇ ਮਾਡਲ ਨਵਜੋਤ ਸਾਗਰ ਮਹਿਤਾ, ਪੁਰਬਾ ਬ੍ਰਦਰਜ, ਚਾਚਾ ਹਰਦੀਪ ਸਿੰਘ, ਚਾਚਾ ਸੁਰਜੀਤ ਏਜੰਟ, ਮੰਨੂ ਰਜਧਾਨ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply