
ਬਠਿੰਡਾ, 13 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਆਨਲਾਈਨ ਸੇਵਾਵਾਂ ਦੇ ਪ੍ਰਚਾਰ ਅਤੇ ਹੇਠਲੇ ਪੱੱਧਰ ਤੱਕ ਲੋਕਾਂ ਨੂੰ ਜਾਣਕਾਰੀ ਦੇਣ ਦੇ ਮਕਸਤ ਨਾਲ ਭਾਰਤ ਸਰਕਾਰ ਦੇ ਸੰਚਾਰ ਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ ਭੇਜੀ ਪ੍ਰਚਾਰ ਵੈਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਦੇ ਪਿੰਡਾਂ ਲਈ ਰਵਾਨਾ ਕੀਤੀ। ਅਗਰਵਾਲ ਨੇ ਵੈਨ ਰਵਾਨਾ ਕਰਨ ਵੇਲੇ ਦੱਸਿਆ ਕਿ ਸੰਚਾਰ ਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਮੋਬਾਇਲ ਵੈਨ ਜ਼ਿਲ੍ਹਾ ਬਠਿੰਡਾ ਦੇ 8 ਬਲਾਕਾਂ ਦੇ 46 ਪਿੰਡਾਂ ਵਿਚ ਡਿਜੀਟਲ ਇੰਡੀਆ ਪ੍ਰੋਗਰਾਮ ਅਧੀਨ ਲੋਕਾਂ ਨੂੰ ਆਨਲਾਈਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਮੋਬਾਇਲ ਵੈਨ ਟੀਮ ਬਹੁਤ ਹੀ ਸਹਿਜੇ ਢੰਗ ਨਾਲ ਲੋਕਾਂ ਨੂੰ ਛੋਟੀ ਜਿਹੀ ਪੇਸ਼ਕਾਰੀ ਅਤੇ ਐਲ.ਈ.ਡੀ. ਰਾਹੀਂ ਆਨਲਾਈਨ ਸਕੀਮਾਂ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਚਾਰ ਵੈਨ ਦੀ ਟੀਮ ਰਾਹੀਂ ਜ਼ਿਲ੍ਹਾ ਬਠਿੰਡਾ ਦੇ ਲੋਕਾਂ, ਪਿੰਡਾ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਨਾਗਰਿਕਾਂ ਨੂੰ ਮੇਰੀ ਸਰਕਾਰ, ਜਨਤਕ ਡਿਜ਼ੀਟਲ ਸੇਵਾ ਕੇਂਦਰਾਂ, ਡਿਜੀਟਲ ਲਾਕਰ, ਆਧਾਰ ਕਾਰਡ, ਈ-ਹਸਪਤਾਲ, ਈ-ਪੋਸਟ, ਭਾਰਤ ਨੇਟ ਅਤੇ ਵੱਖ ਵੱਖ ਸਰਕਾਰੀ ਸੇਵਾਵਾਂ ਜਿਵੇਂ ਕਿ ਜਨਮ ਤੇ ਮੌਤ ਦੀ ਰਜਿਸਟਰੇਸ਼ਨ, ਜ਼ਮੀਨ ਦੇ ਦਸਤਾਵੇਜ਼, ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਪ੍ਰੀਖਿਆ ਦੇ ਨਤੀਜੇ, ਮਤਦਾਤਾ ਕਾਰਡ, ਪਾਸਪੋਰਟ, ਪਾਣੀ ਦੇ ਬਿਲ, ਬਿਜਲੀ ਦੇ ਬਿੱਲ, ਟੈਲੀਫੋਨ ਦੇ ਬਿੱਲਾਂ ਦਾ ਭੁਗਤਾਨ, ਰੇਲਵੇੇ ਟਿਕਟ ਬੁਕਿੰਗ, ਜ਼ਨਧਨ ਯੋਜਨਾ, ਬੀਮਾ ਯੋਜਨਾ, ਖੇਤੀ ਨਾਲ ਸਬੰਧਤ ਸੇਵਾਵਾਂ ਅਤੇ ਮਨਰੇਗਾ ਭੁਗਤਾਨ ਤੋ ਇਲਾਵਾ ਬੈਂਕਾਂ ਦੀਆਂ ਹੋਰ ਵਿੱਤੀ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਵੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਡਿਜੀਟਲ ਪ੍ਰਣਾਲੀ ਰਾਹੀਂ ਅਸੀਂ ਸਾਰੇ ਘਰ ਬੈਠੇ ਹੀ ਰੋਜ਼ਮਰਾ ਦੀਆਂ ਬਹੁਤ ਸਾਰੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਾਂ ਜਿਸ ਨਾਲ ਲੋਕਾਂ ਦਾ ਕੀਮਤੀ ਸਮੇਂ ਦੀ ਬੱਚਤ ਹੋਵੇਗੀ ਅਤੇ ਲੋਕਾਂ ਦੇ ਧਨ ਦੀ ਵੀ ਬੱਚਤ ਹੋਵੇਗੀ।ਉਨ੍ਹਾਂ ਦੱਸਿਆ ਕਿ ਡਿਜੀਟਲ ਪ੍ਰਚਾਰ ਵੈਨ ਰਾਹੀਂ ਰੋਜ਼ਾਨਾ 2 ਪਿੰਡਾਂ ਵਿਚ ਲੋਕਾਂ ਨੂੰ ਵੱਖ ਵੱਖ ਸਕੀਮਾਂ ਬਾਰੇ ਜਾਗਰੂਕ ਕਰੋੇਗੀ।ਇਸ ਮੌਕੇ ਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਸੰਦੀਪ ਗੁਪਤਾ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media