Wednesday, June 24, 2026

ਸਫ਼ਾਈ ਕਰਮਚਾਰੀਆਂ ਦਾ ਸੂਬਾ ਪੱਧਰੀ ਰੋਸ ਮਾਰਚ ਤੇ ਧਰਨਾ- ਸੜਕ ਜਾਮ ਕਰਕੇ ਨਾਅਰੇਬਾਜ਼ੀ

ppn1409201603ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਫ਼ਾਈ ਸੇਵਕ ਯੂਨੀਅਨ ਪੰਜਾਬ, ਪੰਜਾਬ ਮਿਊਂਸਪਲ ਵਰਕਰਜ਼ ਫ਼ੈਡਰੇਸ਼ਨ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਨਾਲ ਸੰਬੰਧਿਤ ਸਫ਼ਾਈ ਕਰਮਚਾਰੀਆਂ ਵਲੋਂ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿਤਾ ਗਿਆ, ਇਸ ਤੋਂ ਪਹਿਲਾ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਬਠਿੰਡਾ ਤੋਂ ਲੈ ਕੇ ਚਿਲਡਰਨ ਪਾਰਕ ਤੱਕ ਰੋਸ ਮਾਰਚ ਵੀ ਕੀਤਾ। ਧਰਨੇ ਵਿੱਚ ਉਤੇਜਿਤ ਹੋਏ ਸੈਕੜੇ ਸਫ਼ਾਈ ਕਰਮਚਾਰੀਆਂ ਨੇ ਮਿੰਨੀ ਸਕੱਤਰੇਤ ਮੂਹਰੇ ਸੜਕ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਮਹੋਲ ਤਨਾਅ ਪੂਰਨ ਹੋ ਗਿਆ। ਕਰੀਬ ਪੌਣਾ ਘੰਟਾ ਜਾਮ ਹੋਣ ਕਾਰਨ ਰਾਹਗੀਰਾਂ ਤੇ ਸ਼ਹਿਰਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪਿਆ। ਜਾਮ ਵੇਲੇ ਫੌਜੀਆਂ ਦੀਆਂ ਗੱਡੀਆਂ ਦਾ ਕਾਫਲਾ ਆਉਣ ਕਾਰਨ ਟਰੈਫਿਕ ਪੂਰੀ ਤਰ੍ਹਾਂ ਰੁਕ ਗਿਆ, ਜਿਸ ਪਿਛੋਂ ਪੁਲਿਸ ਅਧਿਕਾਰੀਆਂ ਨੇ ਜੱਥੇਬੰਦੀ ਆਗੂਆਂ ਨਾਲ ਗੱਲਬਾਤ ਪਿਛੋਂਂ ਜਾਮ ਖੁਲਵਾਇਆ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਚੰਦ ਸੂਬਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਪੰਜਾਬ, ਸਤਪਾਲ ਸੁਨਾਮ, ਸਰਦਾਰੀ ਲਾਲ ਸ਼ਰਮਾ, ਗੋਰੇ ਲਾਲ ਆਦਿ ਆਗੂਆਂ ਨੇ ਆਖਿਆਂ ਕਿ ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਆਉਟ ਸੋਰਸ ਕਾਮਿਆਂ ਨੂੰ ਪੱਕੇ ਕੀਤੇ ਜਾਣ, ਵੈਟ ਦੀ ਰਾਸ਼ੀ ਦੁਗਣੀ ਕੀਤੇ ਜਾਣ, ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ,ਨਵੀਂ ਪੈਨਸ਼ਨ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।ਧਰਨੇ ਵਿੱਚ ਸੇਵਕ ਰਾਮ ਫੌਜੀ, ਮੋਗਾ, ਰਜਿੰਦਰ ਸੰਗਰੂਰ, ਟੋਨੀ, ਰਾਮ ਸਰੂਪ ਭਿਵਾਨੇ ਵਾਲਾ,ਫਤਿਹ ਚੰਦ ਫਾਜਿਲਕਾਂ, ਕਮਲ, ਵਿਜੇ ਮੁਕਤਸਰ, ਓਮ ਪ੍ਰਕਾਸ਼ ਅਬੋਹਰ, ਰਾਣੀ ਰਾਮਪੁਰਾ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply