Monday, February 23, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਉੜੀ ਹਮਲੇ ‘ਚ ਜਖਮੀ ਜਵਾਨ ਦੇ ਦਮ ਤੋੜ ਦੇਣ ਨਾਲ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 18 ਹੋਈ – ਸਰਚ ਅਪਰੇਸ਼ਨ ਹੋਇਆ ਖਤਮ।

▶ ਚੌਥੇ ਫਰੰਟ ਦਾ ਅਕਾਲੀ ਦਲ ‘ਤੇ ਨਹੀਂ ਪਵੇਗਾ ਕੋਈ ਪ੍ਰਭਾਵ- ਕੋਰ ਕਮੇਟੀ ਮੀਟਿੰਗ ‘ਚ ਸੀ.ਐਮ ਬਾਦਲ ਨੇ ਮੁੜ ਦੋਹਰਾਇਆ ਦਾਅਵਾ।

▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਸਮਾਗਮਾਂ ‘ਚ ਪਟਨਾ ਪਹੁੰਚ ਕੇ ਸ਼ਾਮਲ ਹੋਣਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।

▶ 2017 ਚੋਣਾਂ ਦੇ ਮੱਦੇਨਜ਼ਰ ਮਹਿਲਾ ਅਕਾਲੀ ਦਲ 90 ਵਿਧਾਨ ਸਭਾ ਹਲਕਿਆਂ ‘ਚ ਕਰੇਗਾ ਕਾਨਫਰੰਸਾਂ– ਬੀਬੀ ਜਗੀਰ ਕੌਰ।

▶ ਸੰਗਰੂਰ ਵਿੱਚ ਸਾਹਮਣੇ ਆਏ ਭਗਵੰਤ ਮਾਨ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ, ਕਿਹਾ ਪਾਰਟੀ ਨਾਲ ਨਹੀਂ ਕੋਈ ਨਰਾਜ਼ਗੀ।

▶ ਮਲੇਰਕੋਟਲਾ ਧਾਰਮਿਕ ਗ੍ਰੰਥ ਬੇਅਦਬੀ ਮਾਮਲੇ ‘ਚ ਅਦਾਲਤ ਵਿੱਚ ਪੇਸ਼ ਹੋਏ ਆਪ ਵਿਧਾਇਕ ਨਰੇਸ਼ ਯਾਦਵ ਨਿੱਜੀ ਮੁਚੱਲਕੇ ‘ਤੇ ਜਮਾਨਤ ਮਨਜ਼ੂਰ, ਅਗਲੀ ਸੁਣਵਾਈ ਇਕ ਅਕਤੂਬਰ।

▶ ਪੀ.ਐਮ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ, ਪਾਕਿ ਅੱਤਵਾਦ ਮੱਦੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਹਮਾਇਤ ਲੈਣ ‘ਤੇ ਕੀਤੀਆਂ ਗਈਆਂ ਵਿਚਾਰਾਂ।

▶ ਭਾਰਤੀ ਫੋਜ਼ ਆਪਣੇ ਤਰੀਕੇ ਤੇ ਆਪਣੇ ਸਮੇਂ ‘ਤੇ ਉੜੀ ਹਮਲੇ ਦਾ ਦੇਵੇਗੀ ਜਵਾਬ – ਡੀ.ਜੀ.ਐਮ.ਓ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਨੇ ਕੀਤਾ ਐਲਾਨ।

▶ ਜੰਮੂ ਵਿਖੇ ਸ਼ਹੀਦ ਸੂਬੇਦਾਰ ਕਰਨੈਲ ਸਿੰਘ ਨੂੰ ਫੋਜ਼ੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ।

▶ ਸੀ.ਐਮ ਮਹਿਬਾ ਮੁਫਤੀ ਨੇ ਉੜੀ ਹਮਲੇ ਦੇ ਸ਼ਹੀਦਾਂ ਨੂੰ ਸ਼੍ਰੀਨਗਰ ‘ਚ ਦਿੱਤੀ ਸ਼ਰਧਾਂਜਲੀ ਅਤੇ ਜਖਮੀਆਂ ਦਾ ਪੁੱਛਿਆ ਹਾਲ।

▶ ਉੜੀ ਹਮਲੇ ਬਾਰੇ ਕਾਂਗਰਸ ਦੇ ਸੂਰਜੇਵਾਲ ਦਾ ਬਿਆਨ– ਟੈਂਟਾਂ ‘ਚ ਕਿਉਂ ਰੱਖਿਆ ਗਿਆ ਸੀ ਫੋਜ਼ ਦੇ ਜਵਾਨਾਂ ਨੂੰ?

▶ ਉੜੀ ਅੱਤਵਾਦੀ ਹਮਲੇ ‘ਤੇ ਬੋਲੇ ਬਾਬਾ ਰਾਮਦੇਵ– ਬਿਆਨਬਾਜੀ ਨਾਲ ਕੰਮ ਨਹੀਂ ਚੱਲਣਾ, ਸਖ਼ਤ ਐਕਸ਼ਨ ਦੀ ਲੋੜ।

▶ ਵਿਦੇਸ਼ ਤੋਂ ਭਾਰਤ ਪਰਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਸੁੱਟੀ ਸਿਆਹੀ– ਪੁਲਿਸ ਨੇ ਦੋਸ਼ੀ ਕੀਤਾ ਕਾਬੂ।

▶ ਸਾਧਵੀ ਜਬਰ ਜਨਾਹ ਮਾਮਲੇ ‘ਚ ਡੇਰਾ ਸਿਰਸਾ ਮੁੱਖੀ ਖਿਲਾਫ ਅਦਾਲਤ ‘ਚ ਸੁਣਵਾਈ 22 ਸਤੰਬਰ ਨੂੰ।

▶ ਪਟਿਆਲਾ – ਨਾਭਾ ਰੋਡ ਨੇੜੇ ਗੱਡੀ ‘ਚੋਂ ਮਿਲੀ ਪੁਲਿਸ ਦੇ ਸਬ-ਇੰਸਪੈਕਟਰ ਦੀ ਲਾਸ਼– ਜਾਂਚ ਸ਼ੁਰੂ।

▶ ਹਰਿਆਣਾ ਦੇ ਸੋਨੀਪਤ ‘ਚ ਸਾਹਮਣੇ ਆਇਆ ਅਜ਼ੀਬ ਮਾਮਲਾ – ਆਪਣਾ ਕਤਲ ਕਰਨ ਲਈ ਕਿਸੇ ਹੋਰ ਨੂੰ ਦਿੱਤੇ ਪੈਸੇ, ਦੋਸ਼ੀ ਪੁਲਿਸ ਵਲੋਂ ਗ੍ਰਿਫਤਾਰ।

▶ ਨਹਿਰ ਵਿੱਚ ਡੁੱਬਣ ਨਾਲ ਪਾਤੜਾਂ ਦੇ ਦੋ ਸਕੇ ਭਰਾਵਾਂ ਦੀ ਮੌਤ ਹੋਣ ਦੀ ਖਬਰ ।

▶ 15 ਦਿਨਾਂ ‘ਚ ਆਮ ਆਦਮੀ ਪਾਰਟੀ ਜਾਰੀ ਕਰੇਗੀ 2 ਹੋਰ ਮੈਨੀਫੈਸਟੋ – ਕੰਵਰ ਸੰਧੂ।

▶ ਲੰਬੀ ਹਲਕੇ ‘ਚ ਸੀ.ਐਮ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਮਜ਼ਦੂਰ ਔਰਤਾਂ ਤੇ ਪੁਰਸ਼ਾਂ ਨੇ ਕੀਤੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ, ਕਿਹਾ ਅਕਾਲੀਆਂ ਨੂੰ ਨਹੀ ਪਾਉਣੀ ਵੋਟ।

▶ ਬਿਹਾਰ ‘ਚ ਤਾਲਾਬ ਵਿੱਚ ਡਿੱਗੀ ਬੱਸ, 35 ਲਾਸ਼ਾਂ ਮਿਲੀਆਂ– ਸੀਤਾਮੜੀ ਤੋਂ ਮਧੂਬਣੀ ਜਾ ਰਹੀ ਸੀ ਮੰਦਭਾਗੀ ਬੱਸ।

▶ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਨੇ ਕਸ਼ਮੀਰ ‘ਚ ਹੋਏ ਉੜੀ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ।

▶ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਉੜੀ ਹਮਲੇ ਨੂੰ ਦੁਖਦ ਦੱਸਦਿਆਂ ਕਿਹਾ ਭਾਵਨਾਵਾਂ ਨਾਲ ਨਹੀਂ, ਸੋਚ ਸਮਝ ਕੇ ਲਿਆ ਜਾਵੇ ਫੈਸਲਾ।

▶ ਉੜੀ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਬਿਹਾਰ ਸਰਕਾਰ ਦੇਵੇਗੀ 5-5 ਲੱਖ।

▶ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਬੋਲੀ– ਚੋਣਾਂ ਲੜਣ ਲਈ ਅਕਾਲੀ ਦਲ ਕੋਲ ਤੋਤਾ ‘ਤੇ ਆਪ ਕੋਲ ਹੈ ਘੁੱਗੀ।

▶ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਹੁਣ ਹੈ ਸਮਾਂ – ਕੈਪਟਨ ਅਮਰਿੰਦਰ।

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਪੀ.ਐਮ ਮੋਦੀ– ਉੜੀ ਹਮਲੇ ਦੀ ਦਿੱਤੀ ਜਾਣਕਾਰੀ।

▶ ਪੀ.ਓ.ਕੇ ‘ਚ ਪਾਕਿਸਤਾਨ ਨਾਲ ਮਿਲ ਕੇ ਹੋਣ ਵਾਲਾ ਸੈਨਿਕ ਅਭਿਆਸ ਨਹੀਂ ਕਰੇਗਾ ਰੂਸ– ਭਾਰਤ ਨੇ ਜਤਾਈ ਸੀ ਨਰਾਜ਼ਗੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply