Monday, February 23, 2026

ਵਿਸ਼ਵ ਪ੍ਰਸਿਧ ਉਦਯੋਗਪਤੀ ਸੁਨੀਤ ਸਿੰਘ ਤੁਲੀ ਬਣੇ ਚੀਫ ਖਾਲਸਾ ਦੀਵਾਨ ਮੈਂਬਰ

ppn1909201612
ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਸ੍ਰ. ਸੁਨੀਤ ਸਿੰਘ ਤੁਲੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਲਈ ਸਾਰੇ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦਿਆਂ ਉਹਨਾਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ। ਕੈਨੇਡਾ ਵਾਸੀ ਮਿ: ਸੁਨੀਤ ਸਿੰਘ ਤੁੱਲੀ ਆਕਾਸ਼ ਟੈਬਲੇਟ ਦੇ ਨਿਰਮਾਤਾ ਹਨ ਅਤੇ ਇਹਨਾਂ ਦੀ ਕੰਪਨੀ ਡੇਟਾ ਵਿੰਡ ਦੇ ਬਣਾਏ ਉਤਪਾਦ ਅਤੇ ਟੈਕਨਾਲਿਜੀਸ ਆਂਪਣੀ ਉਚ ਪੱਧਰੀ ਕੁਆਲਿਟੀ ਕਰਕੇ ਗਿੰਨੀਜਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। ਵਰਲਡ ਸਿੱਖ ਐਵਾਰਡ ਵਲੋਂ ਸ੍ਰ. ਸੁਨੀਤ ਸਿੰਘ ਤੁਲੀ “2012 ਦੇ ਬੈਸਟ ਉਦਯੋਗਪਤੀ” ਦਾ ਖਿਤਾਬ ਨਾਲ ਨਿਵਾਜੇ ਗਏ ਹਨ। ਚੀਫ ਖਾਲਸਾ ਦੀਵਾਨ ਦੇ ਦਫਤਰ ਪੁੱਜਣ ‘ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸਾਬਤ ਸੂਰਤ ਸਿੱਖੀ ਸਿਧਾਂਤਾਂ ਦਾ ‘ਤੇ ਚੱਲਦਿਆਂ ਤਰੱਕੀਆਂ ਦੀਆਂ ਬੁਲੰਦੀਆਂ ਛੂਹਣ ਵਾਲੇ ਅਤੇ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਸ੍ਰ. ਸੁਨੀਤ ਸਿੰਘ ਤੁਲੀ ਦਾ ਵਿਸ਼ਵ ਵਿਚ ਅਜਿਹਾ ਪ੍ਰੌਫੈਸ਼ਨਲ ਰੁਤਬਾ ਹਾਸਿਲ ਕਰਨਾ ਸਮੁੱਚੇ ਸਿੱਖ ਜਗਤ ਲਈ ਬੜੇ ਹੀ ਮਾਨ ਸਨਮਾਨ ਵਾਲੀ ਗੱਲ ਹੈ।ਉਹਨਾਂ ਦਸਿਆ ਕਿ ਚੀਫ ਖਾਲਸਾ ਦੀਵਾਨ ਵਲੋਂ 4-6 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਹੋਣ ਜਾ ਰਹੀ ਵਰਲਡ ਸਿੱਖ ਐਜੂਕੇਸ਼ਨ ਕਾਨਫਰੰਸ ਵਿਚ ਸ੍ਰ. ਸੁਨੀਤ ਸਿੰਘ ਤੁਲੀ ਵਿਸ਼ੇਸ਼ ਮਹਿਮਾਨ ਵਜੋਂ ਪੁਹੁੰਚ ਰਹੇ ਹਨ। ਉਹਨਾ ਕਿਹਾ ਕਿ ਤਕਨੀਕੀ ਦੁਨੀਆਂ ਵਿਚ ਕ੍ਰਾਂਤੀ ਲਿਆਉਣ ਵਾਲੇ ਸ੍ਰ. ਤੁਲੀ ਵਰਗੀਆਂ ਉਘੀਆਂ ਸ਼ਖਸੀਅਤਾਂ ਦਾ ਚੀਫ ਖਾਲਸਾ ਦੀਵਾਨ ਵਿਚ ਸ਼ਾਮਲ ਹੋਣਾ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਦਸਿਆ ਕਿ 2014 ਵਿਚ ਤਰਨਤਾਰਨ ਵਿਖੇ ਹੋਈ ਐਜੂਕੇਸ਼ਨ ਕਾਨਫਰੰਸ ਵੇਲੇ ਮਿ: ਸੁਨੀਤ ਸਿੰਘ ਤੁੱਲੀ ਵਲੋਂ ਚੀਫ ਖਾਲਸਾ ਦੀਵਾਨ ਨੂੰ ਕੈਨੇਡਾ ਵਿਚ ਕਾਨਫਰੰਸ ਕਰਵਾਉਣ ਦੀ ਤਜਵੀਜ਼ ਰੱਖੀ ਗਈ ਸੀ, ਜਿਹੜੀ ਕਿ ਚੀਫ ਖਾਲਸਾ ਦੀਵਾਨ ਵਲੋਂ ਪ੍ਰਵਾਨ ਕਰ ਲਈ ਗਈ ਸੀ ਅਤੇ ਵਿਚਾਰ ਵਟਾਂਦਰੇ ਮਗਰੋਂ 2018 ਵਿਚ ਚੀਫ ਖਾਲਸਾ ਦੀਵਾਨ ਵਲੋਂ ਵਿਸ਼ਵ ਸਿੱਖ ਕਾਨਫਰੰਸ ਕੈਨੇਡਾ ਵਿਖੇ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਆਸ ਕੀਤੀ ਕਿ 2018 ਵਿਚ ਸ੍ਰ. ਸੁਨੀਤ ਤੁਲੀ ਦੇ ਸਹਿਯੋਗ ਨਾਲ ਕੇਨੈੇਡਾ ਵਿਖੇੇ ਹੋਣ ਜਾ ਰਹੀ ਵਰਲਡ ਸਿੱਖ ਐਜੂਕੇਸ਼ਨ ਕਾਨਫਰੰਸ ਦੁਆਰਾ ਚੀਫ ਖਾਲਸਾ ਦੀਵਾਨ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਜੋੜਨ ਵਿਚ ਸਫਲ ਰਹੇਗਾ। ਅੰਤ ਸ੍ਰ. ਸੁਨੀਤ ਸਿੰਘ ਤੁਲੀ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ, ਹਰਮਿੰਦਰ ਸਿੰਘ, ਹਰਜੀਤ ਸਿੰਘ, ਇਬਾਦਤ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਜ, ਇਜੀ: ਜਸਪਾਲ ਸਿੰਘ, ਡਾ: ਧਰਮਵੀਰ ਸਿੰਘ ਅਤੇ ਹੋਰ ਸੀ.ਕੇ.ਡੀ ਸ਼ਖਸੀਅਤਾਂ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply