
ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਵਿਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਕਰਵਾਈਆਂ ਜਾ ਰਹੀਆਂ ‘ਸਵੀਪ’ ਗਤੀਵਿਧੀਆਂ ਤਹਿਤ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਸਮੂਹ ਕਾਲਜਾਂ ਵਿਚ ਸਪੈਸ਼ਲ ਵੋਟਰ ਰਜਿਸਟ੍ਰੇਸ਼ਨ ਕੈਂਪ (ਵੋਟਰ ਰਜਿਸਟ੍ਰੇਸ਼ਨ ਮੇਲੇ) ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇਸੇ ਲੜੀ ਵਿਚ ਮਿਤੀ 21 ਸਤੰਬਰ 2016 ਨੂੰ ਜ਼ਿਲ੍ਹੇ ਦੇ 4 ਕਾਲਜਾਂ ਵਿਚ ਇਹ ਮੇਲੇ ਲਗਾਏ ਜਾਣਗੇ ਜਿਨ੍ਹਾਂ ਵਿਚ ਸੱਤਿਅਮ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਕੋਟਲਾ ਡੂਮ, ਰਾਮਤੀਰਥ ਰੋਡ ਅੰਮ੍ਰਿਤਸਰ, ਐਸ. ਜੀ. ਟੀ. ਬੀ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ, ਐਮ. ਐਲ. ਐਮ ਇੰਸਟੀਚਿਊਟ ਆਫ ਐਜੂਕੇਸ਼ਨ ਮੂਧਲ (ਨੇੜੇ ਵੇਰਕਾ) ਅੰਮ੍ਰਿਤਸਰ ਅਤੇ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 1-1-2017 ਨੂੰ 18 ਸਾਲ ਦੀ ਹੋ ਜਾਣੀ ਹੈ ਅਤੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੋਇਆ, ਇਸ ਮੌਕੇ ਉਨ੍ਹਾਂ ਦੇ ਫਾਰਮ ਨੰ: 6 ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਸਬੰਧਤ ਸੈਕਟਰ ਅਫ਼ਸਰ ਅਤੇ ਬੀ. ਐਲ. ਓਜ਼ ਮੌਜੂਦ ਰਹਿਣਗੇ।
Punjab Post Daily Online Newspaper & Print Media