Monday, February 23, 2026

ਜਨਰਲ ਸ਼੍ਰੇਣੀ ਦੇ ਲੋਕਾਂ ਨੇ ਵਜਾਇਆ ਸੰਘਰਸ਼ ਦਾ ਵਿਗੁਲ 28 ਸਤੰਬਰ ਨੂੰ ਰੋਸ ਮਾਰਚ

U
U

ਫਾਜ਼ਿਲਕਾ, 19 ਸਤੰਬਰ (ਵਿਨੀਤ ਅਰੋੜਾ) – ਜਨਰਲ ਸ਼੍ਰੇਣੀ ਦੇ ਲੋਕਾ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਗੋਰਵ ਦਾਵੜਾ ਦੀ ਪ੍ਰਧਾਨਗੀ ਵਿਚ ਹੋਈ।ਜਿਸ ਵਿਚ ਸ਼ਹਿਰ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਾਸੀ ਜਨਰਲ ਸ਼੍ਰੇਣੀ ਦੇ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਲ ਹੋਏ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੈ ਕਿਹਾ ਕਿ ਬੀਤੇ ਲੰਬੇ ਸਮੇਂ ਦੇ ਦੌਰਾਨ ਦੇਸ਼ ਅਤੇ ਰਾਜ ਵਿਚ ਸਰਕਾਰ ਸੱਤਾ ਵਿਚ ਚਾਹੇ ਜੋ ਵੀ ਰਹੀ ਹੋਵੇ ਉਸਨੇ ਹਰ ਵਾਰ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਅਤੇ ਕਦੇ ਵੀ ਜਨਰਲ ਸ਼੍ਰੇਣੀ ਦੇ ਲੋਕਾਂ ਦੀਆਂ ਮੰਗਾਂ ਵੱਲ ਕਿਸੇ ਵੀ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਣਵੇਖਿਆ ਕੀਤਾ ਜਾਂਦਾ ਰਿਹਾ ਹੈ। ਜਿਸ ਕਾਰਨ ਜਨਰਲ ਸ਼੍ਰੇਣੀ ਦੇ ਲੋਕ ਵਰ੍ਹਿਆਂ ਤੋਂ ਬੇਰੁਜ਼ਗਾਰੀ ਅਤੇ ਵੱਧ ਰਹੀ ਮਹਿੰਗਾਈ ਦੇ ਬੋਝ ਹੇਠਾਂ ਦਬਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਅਣਵੇਖਿਆਂ ਕੀਤੇ ਜਾਣ ਅਤੇ ਉਨ੍ਹਾਂ ਦੇ ਨਾਲ ਹੋਣ ਵਾਲੀ ਧੱਕੇਸ਼ਾਹੀ ਨੂੰ ਵੇਖਦੇ ਹੌਏ ਸ਼zzੇਣੀ ਦੇ ਲਕੋਾਂ ਨੇ ਸੰਘਰਸ਼ ਦਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਕਰ ਜਨਰਲ ਸ਼੍ਰੇਣੀ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਕਤ ਬੁਲਾਰਿਆਂ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਮੁੱਲਾਂ ਵਿਚ ਹੋ ਰਹੇ ਵਾਧੇ, ਸਕੂਲਾਂਕਾਲਜ਼ਾਂ ਦੀਆਂ ਫੀਸਾਂ ਵਿਚ ਹੋ ਰਹੇ ਵਾਧੇ, ਲੋਕ ਭਲਾਈ ਦੀਆਂ ਸਕੀਮਾਂ ਤੋਂ ਸ਼੍ਰੇਣੀ ਦੇ ਲੋਕਾਂ ਨੂੰ ਵਾਂਝਾ ਰੱਖਣਾ, ਸਰਕਾਰੀ ਨੌਕਰੀਆਂ ਵਿਚ ਹੋਣ ਵਾਲੇ ਭੇਦਭਾਵ ਅਤੇ ਹੋਰ ਸਮਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੇਣੀ ਦੇ ਲੋਕਾਂ ਨੇ ਕਿਹਾ ਕਿ ਰਾਖਵਾਂਕਰਨ ਆਰਥਿਕ ਰੂਪ ਨਾਲ ਪਿਛਲੇ ਲੋਕਾਂ ਨੂੰ ਦਿੱਤਾ ਜਾਵੇ ਜਾਤੀਆਂ ਨੂੰ ਨਹੀਂ, ਜ਼ਰੂਰਮੰਦ ਪਰਿਵਾਰਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਜਨਰਲ ਸ਼੍ਰੇਣੀ ਦੇ ਲੋਕਾਂ ਵੱਲੋਂ ਉਕਤ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੋਰਾਨ ਜਨਰਲ ਸ਼੍ਰੇਣੀ ਦੇ ਲੋਕਾਂ ਵੱਲੋਂ ਫੈਸਲਾ ਲਿਆ ਗਿਆ ਕਿ ਮੰਗਾਂ ਨੂੰ ਲੈ ਕੇ 28 ਸਤੰਬਰ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਜਾਵੇਗਾ। ਜੋ ਸਥਾਨਕ ਚੌਕ ਘੰਟਾਘਰ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਚੌਂਕ ਘੰਟਾਘਰ ਵਿਚ ਆਕੇ ਰੁਕੇਗਾ।
ਇਸ ਮੌਕੇ ਹਾਜ਼ਰ ਲੋਕਾਂ ਨੇ ਸ਼ਹਿਰ ਵਿਚ ਰਹਿੰੰਦੇ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਕਿ ਵਿਧਾਨਸਭਾ ਚੋਣਾਂ ਵਿਚ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਮੋਰਚਾ ਖੋਲਿਆ ਜਾ ਸਕੇ। ਇਸ ਮੌਕੇ ਜਨਰਲ ਸ਼੍ਰੇਣੀ ਦੇ ਸਾਰਿਆਂ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਦੇ ਜਨਰਲ ਸ਼੍ਰੇਣੀ ਦੇ ਲੋਕਾਂ ਦੀ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਇਸ ਮੌਕੇ ਵਿਨੀਤ ਕੁਮਾਰ ਅਰੋੜਾ, ਵਿਸ਼ਾਲ ਕਾਮਰਾ, ਸੁਭਾਸ਼ ਮਦਾਨ, ਰਾਜੂ ਨਾਰੰਗ, ਵਿਜੈ ਕੁਮਾਰ, ਕਾਲੀ, ਪਵਨ, ਰਾਜੂ, ਗੀਨੂ, ਅਮਨ ਡੋਡਾ, ਵਿਜੈ ਕੁਮਾਰ, ਬਿੱਟੂ, ਸ਼ੇਰੀ ਲੂਨਾ, ਧੀਰਜ, ਪਾਰਸ, ਅਸ਼ੋਕ ਸ਼ਰਮਾ, ਸਾਜਨ ਗੁਗਲਾਨੀ, ਸੰਜੀਵ ਚਾਵਲਾ, ਨਵਨੀਤ ਮੈਨੀ ਅਤੇ ਟੀਟੂ, ਓਮ ਪ੍ਰਕਾਸ਼, ਸੋਨੂੰ ਜੁਲਾਹਾ, ਧੀਰਜ਼ ਕੁਮਾਰ, ਰਾਜਨ ਗੁਗਲਾਨੀ, ਰਾਜੀਵ ਕੁਮਾਰ, ਕਪਿਲ ਕੁਮਾਰ, ਰੋਹਿਤ ਕੁਮਾਰ, ਕ੍ਰਿਸ਼ਨ ਲਾਲ, ਗਗਨਦੀਪ, ਰਾਜ ਕੁਮਾਰ, ਲਵਲੀ ਕੁਮਾਰ, ਪਵਨ ਕੁਮਾਰ, ਵਿਨੋਦ ਕੁਮਾਰ, ਦੀਪਕ ਕੁਮਾਰ, ਵਿਜੈ ਕੁਮਾਰ, ਅੰਕੁਸ਼ ਕੁਮਾਰ, ਅਸ਼ੋਕ ਡੋਡਾ, ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਗੁਰਮੀਤ ਮਦਾਨ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply