Monday, February 23, 2026

ਪ੍ਰਦੇਸ਼ ਵਿਚ ਭੁੱਖਮਰੀ, ਬੇਰੁਜ਼ਗਾਰੀ, ਕਿਸਾਨਾਂ, ਮਜ਼ਦੂਰਾਂ ਦੀ ਬੁਰੀ ਹਾਲਤ ਲਈ ਅਕਾਲੀ ਭਾਜਪਾ ਸਰਕਾਰ ਜਿੰਮੇਵਾਰ- ਰਿਣਵਾ

ppn1909201622

ਫਾਜ਼ਿਲਕਾ, 19 ਸਤੰਬਰ (ਵਿਨੀਤ ਅਰੋੜਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਮਹਿੰਦਰ ਰਿਣਵਾ ਨੇ ਫਾਜ਼ਿਲਕਾ ਵਿਧਾਨਸਭਾ ਹਲਕੇ ਵਿਚ ਸ਼ੁਰੂ ਕੀਤੇ ਗੲੈ ਜਨਸੰਪਰਕ ਅਭਿਆਨ ਦੇ ਤਹਿਤ ਵਾਰਡ ਨੰਬਰ 15 ਵਿੱਚ ਇੱਕ ਜਨਸਭਾ ਦਾ ਅਯੋਜਨ ਕੀਤਾ ਗਿਆ।
ਨੂੰ ਸੰਬੋਧਤ ਕਰਦੇ ਹੌਏ ਡਾ. ਰਿਣਵਾ ਨੇ ਕਾਂਗਰਸ ਵਰਕਰਾਂ ਨੂੰ ਇੱਕਜੁਟ ਹੋਕੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਲਈ ਤਿਆਰ ਰਹਿਣ ਦੀ ਅਪੀਲ ਕੀਤ, ਉੱਥੇ ਉਨ੍ਹਾਂ ਨੇ ਪੰਜਾਬ ਦੀ ਦੁਰਦਸ਼ਾ ਦੇ ਲਈ ਅਕਾਲੀ ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ਡਾ. ਰਿਣਵਾ ਨੇ ਕਿਹਾ ਕਿ ਅੱਜ ਦੇਸ਼ ਵਿਚ ਜੋ ਨਾਜੁਕ ਹਾਲਾਤ ਬਣੇ ਹਨ ਉਸਦੇ ਲਈ ਨਰਿੰਦਰ ਮੋਦੀ ਦੀ ਸਰਕਾਰ ਜਿੰਮੇਵਾਰ ਹੈ। ਜਿਸਦਾ ਮੁੱਖ ਕਾਰਨ ਪ੍ਰਧਾਨਮਤਰੀ ਨਰਿੰਦਰ ਮੋਦੀ ਬਿਆਨਬਾਜੀ ਵੱਧ ਕਰਦੇ ਹਨ ਅਤੇ ਕੰਮ ਘੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਦੇਸ਼ ਵਿਚ ਭੁੱਖਮਰੀ, ਬੇਰੁਜ਼ਗਾਰੀ, ਕਿਸਾਨਾਂ, ਮਜ਼ਦੂਰਾਂ ਦੀ ਹਾਲਤ ਦੇ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਬੇਰੁਜ਼ਗਾਰੀ ਖ਼ਤਮ ਕਰਨ ਅਤੇ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ। ਪਰ ਅੱਜ ਅਕਾਲੀ ਭਾਜਪਾ ਸਰਕਾਰ ਦੇ 10 ਵਰ੍ਹੇ ਪੂਰੇ ਹੋਣ ਨੂੰ ਹਨ, ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ 6ਵਾਂ ਦਰਿਆ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ, ਜਿਸਨੂੰ ਹੁਣ ਕਾਂਗਰਸ ਪੰਜਾਬ ਤੋਂ ਖ਼ਤਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਹੁਣ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਦੇ ਝੂਠੇ ਵਾਅਦਿਆਂ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ 2017 ਵਿਚ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ।
ਇਸ ਮੌਕੇ ਦੇਸ ਰਾਜ ਜੰਡਵਾਲੀਆ ਬਲਾਕ ਪ੍ਰਧਾਨ ਦੇਹਾਤ ਕਾਂਗਰਸ, ਹਰਮੰਦਰ ਸਿੰਘ ਬਿੱਟੂ ਦੁਰੇਜਾ, ਪਰਮਜੀਤ ਸ਼ਰਮਾ ਸਕੱਤਰ, ਸੰਦੀਪ ਧੂੜੀਆ, ਬੰਟੀ ਸ਼ਰਮਾ, ਮਹਾਵੀਰ ਕੌਂਸਲਰ, ਰਾਧੇ ਸ਼ਾਮ ਕੋਂਸਲਰ, ਭਗਵਾਨ ਦਾਸ, ਜਸਰਾਜ ਕੁੱਕੜ, ਸੁਨੀਲ ਕਾਮਰਾ, ਨੀਲਮ ਕਾਮਰਾ, ਸਾਹਿਲ ਸੇਤੀਆ, ਵਿਨੋਦ ਨਾਰੰਗ, ਸੇਵਾਮੁਕਤ ਐਸਡੀਓ ਜਸਵੰਤ ਸਿੰਘ, ਓਮ ਪ੍ਰਕਾਸ਼ ਸ਼ਰਮਾ, ਗੁਲਸ਼ਨ ਵਾਟਸ, ਸਾਹਿਲ ਕਵਾਤੜਾ, ਗੋਪਾਲ ਦਾਸ ਸ਼ਾਹ, ਲਵਲੀ ਭਾਰਤ, ਸ਼ੀਨਲ ਵਰਮਾ, ਮੰਜੂ ਨਾਰੰਗ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply