Monday, July 8, 2024

ਆਈ.ਈ.ਡੀ ਕੰਪੋਨੈਂਟ ਅਧੀਨ 50 ਦਿਵਯਾਂਗ ਬੱਚਿਆਂ ਨੂੰ ਸਿਫਾਰਸ਼ ਕੀਤੇ ਉਪਕਰਣ

ppn2409201612
ਫਾਜ਼ਿਲਕਾ, 24 ਸਤੰਬਰ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਮੈਨੇਜਰ ਆਈ.ਈ.ਡੀ. ਕੰਪੋਨੈਂਟ ਸਲੋਨੀ ਕੋਰ ਦੇ ਦਿਸ਼ਾ-ਨਿਰਦੇਸ਼ਾਂ, ਡਿਪਟੀ ਕਮਿਸ਼ਨਰ ਫਾਜਿਲਕਾ ਈਸ਼ਾ ਕਾਲੀਆ ਦੀ ਰਹਿ-ਨੁਮਾਈ ਹੇਠ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਹਰੀ ਚੰਦ ਕੰਬੋਜ, ਜਿਲ੍ਹਾ ਆਈ.ਈ.ਡੀ. ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿਚ ਵਿਸ਼ੇਸ਼ ਲੋੜ੍ਹਾਂ ਵਾਲੇ ਦਿਵਯਾਂਗ ਬੱਚਿਆਂ ਲਈ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਅਤੇ ਆਈ.ਈ.ਡੀ.ਐਸ.ਐਸ. ਕੰਪੋਨੈਂਟ ਅਧੀਨ ਮੁਫਤ ਮੈਡੀਕਲ ਜਾਂਚ ਅਤੇ ਬੱਚਿਆਂ ਨੂੰ ਪੜ੍ਹਾਈ ਵਿੱਚ ਪੈਦਾ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਨ ਸਬੰਧੀ ਸਹਾਇਤਾ ਉਪਕਰਣਾਂ ਦੀ ਸਿਫਾਰਸ਼ ਲਈ ਜਿਲ੍ਹੇ ਦੇ ਤਹਿਸੀਲ ਜਲਾਲਾਬਾਦ ਦੇ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕੈਂਪ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਫਾਜਿਲਕਾ ਹਰੀ ਚੰਦ ਕੰਬੋਜ ਅਤੇ ਆਈ.ਈ.ਡੀ. ਕੰਪੋਨੈਂਟ ਦੇ ਜਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਦੱਸਿਆਂ ਕਿ ਬਲਾਕ ਜਲਾਲਾਬਾਦ-1,2 ਅਤੇ ਗੁਰੂਹਰਸਹਾਏ-3 ਦੇ 6-14 ਸਾਲ ਦੇ ਸਾਰੇ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਸਰਕਾਰੀ/ਏਡਿਡ ਸਕੂਲਾਂ ਵਿੱਚ ਪੜ੍ਹਦੇ 59 ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆਂ (ਹੱਡੀ ਰੋਗਾਂ ਤੋਂ ਗ੍ਰਸਤ, ਦਿਮਾਗੀ ਲਕਵੇ ਤੋਂ ਪੀੜਿਤ, ਮੰਦ ਬੁੱਧੀ ਬੱਚਿਆਂ) ਦੀ ਜਾਂਚ ਅਲਿਮਕੋ ਕਾਨਪੁਰ ਤੋੋਂ ਆਏ ਪੁਨਰਵਾਸ ਅਫਸਰ ਦਯਾਨੰਦ, ਆਡੀਓਲਾਜਿਸਟ ਸ਼ੰਸ਼ਾਕ ਅਤੇ ਸਿਵਲ ਸਰਜਨ ਫਾਜਿਲਕਾ ਵੱਲੋਂ ਕੈਂਪ ਲਈ ਭੇਜੇ ਗਏ ਡਾਕਟਰਾਂ ਡਾ. ਕਮਲਦੀਪ ਕੁਮਾਰ ਆਰਥੋ, ਡਾ. ਸਾਨੀਆ ਆਰੀਆ ਈ.ਐਨ.ਟੀ. ਅਤੇ ਡਾ.  ਯੁਧਿਸ਼ਟਰ ਜਨਰਲ ਫਿਜੀਸ਼ਅਨ ਨੇ ਬੱਚਿਆਂ ਦੀ ਜਾਂਚ ਕੀਤੀ ਅਤੇ ਉਹਨਾਂ ਵਿੱਚੋਂ 50 ਬੱਚਿਆਂ ਨੂੰ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਫੌੜੀਆਂ, ਕੈਲੀਪਰ ਅਤੇ ਬੂਟ (ਬਨਾਵਟੀ ਅੰਗ) ਦੇ ਨਾਲ-ਨਾਲ ਦਿਮਾਗੀ ਤੋਰ ਤੇ ਕਮਜੋਰ ਬੱਚਿਆਂ ਲਈ ਐਮ.ਆਰ. ਕਿਟ ਦੀ ਸਿਫਾਰਸ਼ ਕੀਤੀ ਗਈ ਜਿਸ ਦੀ ਵੰਡ ਆਈ.ਈ.ਡੀ. ਕੰਪੋਨੈਂਟ ਤਹਿਤ ਲੱਗਣ ਵਾਲੇ ਸਮਾਨ ਵੰਡ ਕੈਂਪ ਵਿੱਚ ਕੀਤੀ ਜਾਵੇਗੀ। ਕੈਂਪ ਵਿੱਚ ਆਉਣ ਵਾਲੇ ਬੱਚਿਆਂ ਅਤੇ ਮਾਪਿਆਂ ਨੂੰ ਸਸਅ ਦੇ ਆਈ.ਈ.ਡੀ. ਕੰਪੋਨੈਂਟ ਵੱਲੋਂ ਆਉਣ-ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਬੀ.ਪੀ.ਈ.ਓ. ਅਸ਼ੋਕ ਨਾਰੰਗ ਜਲਾਲਾਬਾਦ-2, ਬੀ.ਪੀ.ਈ.ਓ. ਪ੍ਰਕਾਸ਼ ਕੋਰ ਗੁਰੂਹਰਸਹਾਏ-3, ਜਿਲ੍ਹਾ ਪ੍ਰਵੇਸ਼ ਕੋਆਰਡੀਨੇਟਰ ਗੁਰਦਿਆਲ ਸਿੰਘ, ਹੈਡ ਟੀਚਰ ਵਿਨੇ ਸ਼ਰਮਾ, ਵਿਕਾਸ ਕੁਮਾਰ, ਰਮਨ ਕੁਮਾਰ, ਜਿਲ੍ਹਾ ਸਪੈਸ਼ਲ ਐਜੁਕੇਟਰ ਗੀਤਾ ਗੋਸਵਾਮੀ, ਡੀ.ਐਸ.ਈ.ਟੀ. ਰਮਸਅ ਦਰਸ਼ਨ ਵਰਮਾ, ਆਈ.ਈ.ਆਰ.ਟੀ. ਰੂਪ ਸਿੰਘ, ਵਿਸ਼ਾਲ ਵਿਜ, ਬਲਵਿੰਦਰ ਕੋਰ, ਨਿਸ਼ਾ ਬਜਾਜ, ਇੰਦਰਪਾਲ, ਵਿਕਾਸ਼ ਕੁਮਾਰ, ਸ਼ੁਸ਼ਮਾ ਰਾਣੀ, ਗੀਤਾ ਰਾਣੀ, ਅਮਨ ਗੂੰਬਰ ਨੇ ਸਹਿਯੋਗ ਕੀਤਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply