ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੀੂ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ ਸਟਰੱਕਚਰੱਲ ਚੇਂਜਿਜ਼ ਇਨ ਇੰਡੀਅਨ ਇਕੌਨੋਮੀ ਇਨ ਪ੍ਰੀ ਐਂਡ ਪੋਸਟ ਗਲੋਬਲਾਈਜ਼ਡ ਈਰਾ’ ‘ਤੇ ਇਕ ਗੈਸਟ ਲੈਕਚਰ ਆਯੋਜਿਤ ਕੀਤਾ ਗਿਆ।ਡਾ. ਕੁਲਦੀਪ ਕੌਰ, ਪ੍ਰੋਫੈਸਰ, ਪੰਜਾਬ ਸਕੂਲ ਆਫ਼ ਇਕਨਾਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਸ ਪ੍ਰੋਗਰਾਮ ਦੇ ਰੀਸੋਰਸ ਪਰਸਨ ਰਹੇ। ਉਹਨਾਂ ਆਪਣੇ ਭਾਸ਼ਣ ਵਿੱਚ ਭਾਰਤੀ ਅਰਥ ਵਿਵਸਥਾ ਦੇ ਵਿਕਾਸ ਲਈ ਪੰਜ ਸਾਲਾ ਯੋਜਨਾ ਦੇ ਨਿਯੋਜਨ ਤੇ ਜ਼ਰੂਰਤ ‘ਤੇ ਬੱਲ ਦਿੱਤਾ। ਉਹਨਾਂ ਨੇ ਭਾਰਤੀ ਅਰਥ ਵਿਵਸਥਾ ਦੇ ਅਸੰਤੁਲਿਤ ਵਿਵਸਾਇਕ ਬਣਤਰ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਲੰਬੇ ਸਮੇਂ ਆਰਥਿਕ ਤਰੱਕੀ ਦੇ ਵਿਕਾਸ ਲਈ ਸੰਤੁਲਿਤ ਵਿਕਾਸ ਪ੍ਰਕ੍ਰਿਆ ਦੀ ਜ਼ਰੂਰਤ ਹੈ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿੱਤਾ ਰਹਿਤ ਵਿਕਾਸ ‘ਤੇ ਜ਼ੋਰ ਦਿੱਤਾ ਜਿਹੜੀ ਭਾਰਤੀ ਅਰਥ ਵਿਵਸਥਾ ਵਿੱਚ ਅਸੰਤੁਲਿਤ ਮੰਗ ਬਣਤਰ (ਡੀਮਾਂਡ ਸਟਰੱਕਚਰ) ਨੂੰ ਵਧਾ ਰਹੀ ਹੈ।ਉਹਨਾਂ ਨੇ ਐਲ.ਪੀ.ਜੀ. ਅਤੇ ਪੀਯੂਆਰਏ ਮਾਡਲ ਨੁੂੰ ਉਜਾਗਰ ਕਰਦਿਆਂ ਵਿਸ਼ਵੀਕਰਨ ਦੇ ਇਤਿਹਾਸ ਦਾ ਵੀ ਵਰਨਣ ਕੀਤਾ। ਸ਼੍ਰੀਮਤੀ ਪੂਨਮ ਕੋਹਲੀ, ਮੁਖੀ, ਅਰਥ ਸ਼ਾਸਤਰ ਵਿਭਾਗ, ਨੇ ਇਹ ਕਹਿੰਦਿਆਂ ਹੋਇਆਂ ਸੈਸ਼ਨ ਦੀ ਸਮਾਪਤੀ ਕੀਤੀ ਕਿ ਅਰਥ ਵਿਵਸਥਾ ਦੇ ਵਿਵਿਧ ਵਿਕਾਸ ਦੀ ਬਹੁਤ ਜ਼ਰੂਰਤ ਹੈ ਅਤੇ ਉਹਨਾਂ ਨੇ ਖੇਤੀਬਾੜੀ ਅਤੇ ਉਦਯੋਗ ਖੇਤਰ ਦੇ ਤੇਜ਼ ਵਿਕਾਸ ‘ਤੇੇ ਬੱਲ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਕੁਲਦੀਪ ਕੌਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ।ਇਸ ਤਰ੍ਹਾਂ ਦੇ ਸੈਮੀਨਾਰ ਵਿੱਚ ਹੋਈ ਵਿਚਾਰ ਚਰਚਾ ਹੀ ਵਿਦਿਆਰਥੀਆਂ ਨੂੰ ਉਦਯੋਗ ਬਾਰੇ ਸਿਖਲਾਈ ਪ੍ਰਦਾਨ ਕਰਦੀ ਹੈ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media