
ਫਾਜ਼ਿਲਕਾ, 29 ਸਤੰਬਰ (ਵਿਨੀਤ ਅਰੋੜਾ) – ਵਿਸ਼ਵ ਦਿਲ ਦਿਵਸ ਤੇ ਸੀ.ਐਚ.ਸੀ ਡੱਬਵਾਲਾ ਕਲਾਂ ਵਿਚ ਐਸ.ਐਮ.ਓ ਡਾ. ਚੰਦਰ ਮੋਹਨ ਕਟਾਰੀਆ ਦੀ ਪ੍ਰਧਾਨਗੀ ਵਿਚ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਪ੍ਰੋਗਰਾਮ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਆਪਣੇ ਜੀਵਨ ਨੂੰ ਮਜ਼ਬੂਤ ਬਣਾਉਣ ਅਤੇ ਦਿਲ ਦੀ ਸੰਭਾਲ ਸਬੰਧੀ ਫੀਲਡ ਸਟਾਫ਼ ਨੂੰ ਜਾਗਰੂਕ ਕੀਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਅੱਜ ਕਲ ਖਾਣਪੀਣ ਵਿਚ ਬਦਲਾਵ ਆਉਣ ਕਾਰਨ ਛੋਟੀ ਉਮਰ ਵਿਚ ਹੀ ਦਿਲ ਦੀ ਬਿਮਾਰੀ ਹੋਣ ਲੱਗੀ ਹੈ। ਬੀਪੀ ਅਤੇ ਸ਼ੂਗਰ ਵਰਗੇ ਰੋਗ ਆਮ ਹੋਣ ਦੇ ਕਾਰਨਾਂ ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੂਰਾ ਦਿਨ ਕਸਰਤ ਜਾਂ ਪੈਦਲ ਨਾ ਚੱਲਣ ਕਾਰਨ ਸਰੀਰ ਵਿਚ ਚਰਬੀ ਦੀ ਮਾਤਰਾ ਵੱਧਣ ਲਗਦੀ ਹੈ ਅਤੇ ਪੀਜਾ, ਬਰਗਰ ਅਤੇ ਕੋਲਡਡ੍ਰਿੰਕ ਤੋਂ ਇਲਾਵਾ ਚਾਹ ਦੀ ਵਰਤੋਂ ਨਾਲ ਲੋਕਾਂ ਨੇ ਅਰਾਮਦਾਇਕ ਜੀਵਨ ਸ਼ੈਲੀ ਅਪਣਾਕੇ ਖੁਦ ਹੀ ਬਿਮਾਰੀਆਂ ਨੂੰ ਬਲਾਵਾ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲ ਲੋਕ ਸਿਹਤ ਦੇ ਲਈ ਸਵਾਦ ਦੇ ਲਈ ਭੋਜਨ ਖਾਂਦੇ ਹਨ। ਜਿਸਦਾ ਨਤੀਜਾ ਸਾਹਮਣੇ ਆਉਣ ਲਗਦਾ ਹੈ। ਉਨ੍ਹਾਂ ਵਿਭਾਗ ਵੱਲੋਂ ਚਲਾਏ ਜਾ ਰਹੇ ਐਨਪੀਸੀਡੀਐਸ ਵਰਤੋਂ ਸਬੰਧੀ ਦੱਸਦੇ ਹੋਏ ਕਿਹਾ ਕਿ ਜਲਦੀ ਹੀ ਏ.ਐਨ.ਐਮ. ਨੂੰ ਗੁਲੂਕੋਜ਼ ਮੀਟਰ ਮਿਲ ਜਾਣਗੇ ਜਿਸ ਨਾਲ ਪਿੰਡਾਂ ਵਿਚ ਘਰ ਘਰ ਜਾਕੇ ਸਿਹਤ ਕਰਮਚਾਰੀ ਬੀਪੀ ਅਤੇ ਸ਼ੂਗਰ ਦੀ ਮੁਫ਼ਤ ਤਜਾਂਚ ਕਰਨਗੇ। ਪ੍ਰੋਗਰਾਮ ਵਿਚ ਬੀਈਈ ਦੀਵੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਮਰੀਜ਼ਾਂ ਦਾ ਬੀਪੀ ਵੀ ਮੁਫ਼ਤ ਚੈਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਐਸ.ਆਈ. ਸੁਰਿੰਦਰ ਮੱਕੜ, ਰਵਿੰਦਰ ਸ਼ਰਮਾ, ਪ੍ਰਕਾਸ਼ ਸਿੰਘ, ਮਨਜੀਤ ਕੌਰ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media