Friday, June 26, 2026

ਸਲਿਲ ਕਪੂਰ ਨੂੰ ਭਾਜਪਾ ਯੂਵਾ ਮੋਰਚਾ ਦਾ ਜਿਲਾ ਪ੍ਰਧਾਨ ਬਨਣ ‘ਤੇ ਕੀਤਾ ਸਨਮਾਨਿਤ

ppn0910201621

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਵੱਲੋਂ ਕਾਫੀ ਲੰਬੇਂ ਸਮੇਂ ਤੋਂ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਦਿੱਤੇ ਜਾ ਰਹੇ ਮਾਨ-ਸਨਮਾਨ ਤਹਿਤ ਸਲਿਲ ਕਪੂਰ ਨੂੰ ਯੂਵਾ ਮੋਰਚਾ ਦਾ ਜਿਲਾ ਪ੍ਰਧਾਨ, ਅਸ਼ੀਸ਼ ਮਹਾਜਨ ਨੂੰ ਯੂਵਾ ਮੌਰਚਾ ਦਾ ਜਿਲਾ ਮੀਤ ਪ੍ਰਧਾਨ, ਮੋਨੂ ਮਹਾਜਨ ਸੀਨੀਅਰ ਮੀਤ ਪ੍ਰਧਾਨ, ਸੂਰਜ ਮਹਿਤਾ ਜਨਰਲ ਸੈਕਟਰੀ, ਅੰਕੂਸ਼ ਮੀਤ ਪ੍ਰਧਾਨ ਬਨਣ ਤੇ ਸ਼੍ਰੋਮਣੀ ਅਕਾਲੀ ਦਲ ਆਲ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਨਮਾਨਿਤ ਕਰ ਕੇ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ ਗਿਆ।ਗਿਨੀ ਭਾਟੀਆ ਨੇ ਗੱਲਬਾਤ ਕਰਦਿਆ ਕਿਹਾ ਕਿ ਸਲਿਲ ਕਪੂਰ, ਅਸ਼ੀਸ਼ ਮਹਾਜਨ ਕਾਫੀ ਲੰਬੇਂ ਸਮੇਂ ਤੋਂ ਪਾਰਟੀ ਵਿਚ ਵਧੀਆਂ ਸੇਵਾਵਾਂ ਨਿਭਾਅ ਰਹੇ ਹਨ, ਜਿਸ ਦੇਖਦਿਆਂ ਪਾਰਟੀ ਨੇ ਉਨਾਂ ਨੂੰ ਮਾਨ ਬਖਸ਼ਿਆ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਲਿਲ ਕਪੂਰ ਤੇ ਅਸ਼ੀਸ਼ ਮਹਾਜਨ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਗੇ।ਇਸ ਮੌਕੇ ਸੁਨੀਲ ਵਿੱਜ, ਰਾਹੂਲ ਅਰੋੜਾ, ਸ਼ੈਂਕੀ ਭਾਟੀਆ, ਰਾਜਨ ਨਰੂਲਾ, ਅਮਰਜੀਤ ਸਿੰਘ ਭਾਟੀਆ, ਅਸ਼ਵੀਨ ਅਗਰਵਾਲ, ਸੋਨੂ ਕਪੂਰ, ਹਰਜਿੰਦਰ ਸਿੰਘ ਦੂਆ ਮੈਂਬਰ ਪੁਲਿਸ ਐਡਵਾਈਜਰ, ਅੰਕੂਰ ਅਰੋੜਾ, ਸੁਨੀਲ ਸ਼ਰਮਾ, ਕਮਲ ਜੋਸ਼ੀ, ਮਨਿੰਦਰ ਸਿੰਘ, ਸ਼ਰਦ ਵਿੱਜ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply