
ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰ: ਸਕੂਲ ਰਾਮਸਰ ਰੋਡ ਵਿਖੇ ਸੰਪੰਨ ਹੋਈ ਅੰਡਰ 14, 17, 19 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੀ ਦੋ ਦਿਨਾਂ 13ਵੀਂ ਸਟੇਟ ਕੁੰਗਫ਼ੂ ਵੁਸ਼ੂ ਚੈਂਪੀਅਨਸ਼ਿਪ ਦੋਰਾਨ ਅੰਮ੍ਰਿਤਸਰ, ਸੰਗਰੂਰ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਮੁਕਤਸਰ, ਫਿਰੋਜ਼ਪੁਰ ਤੇ ਲੁਧਿਆਣਾ ਦਾ ਦਬਦਬਾ ਰਿਹਾ।ਰਾਸ਼ਟਰੀ ਕੁੰਗਫੂ ਵੁਸ਼ੂ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਤੇ ਜਿਲਾ ਇਕਾਈ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਰਾਸ਼ਟਰੀ ਜਨਰਲ ਸਕੱਤਰ ਤੇ ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਅਤੇ ਤਕਨੀਕੀ ਸੈਕਟਰੀ ਹਰਮੀਤ ਸਿੰਘ ਟਾਇਗਰ ਨੇ ਸਾਂਝੇ ਤੋਰ ਤੇ ਅਦਾ ਕੀਤੀ।ਅੰਡਰ 14 ਸਾਲ ਲੜਕੀਆਂ ਵਿਚ ਅੰਮ੍ਰਿਤਸਰ ਪਹਿਲੇ, ਜਲੰਧਰ ਦੂਜੇ ਤੇ ਗੁਰਦਾਸਪੁਰ ਤੀਜੇ ਸਥਾਨ ਤੇ ਰਹੇ। ਅੰਡਰ 17 ਸਾਲ ਉਮਰ ਵਰਗ ਵਿਚ ਸੰਗਰੂਰ ਪਹਿਲੇ, ਮੁਕਤਸਰ ਦੂਜੇ ਤੇ ਮੋਹਾਲੀ ਤੀਜੇ ਸਥਾਨ ਤੇ ਰਹੇ। 19 ਸਾਲ ਉਮਰ ਵਰਗ ਵਿਚ ਅੰਮ੍ਰਿਤਸਰ ਪਹਿਲੇ, ਸੰਗਰੂਰ ਦੂਜੇ ਤੇ ਤਰਨਤਾਰਨ ਤੀਜੇ ਸਥਾਨ ਤੇ ਰਹੇ। ਪੁਰਸ਼ਾਂ ਦੇ ਅੰਡਰ 14 ਸਾਲ ਉਮਰ ਵਰਗ ਵਿਚ ਸੰਗਰੂਰ ਪਹਿਲੇ, ਅੰਮ੍ਰਿਤਸਰ ਦੂਜੇ ਤੇ ਲੁਧਿਆਣਾ ਤੀਜੇ ਸਥਾਨ ‘ਤੇ, ਅੰਡਰ 17 ਸਾਲ ਉਮਰ ਵਰਗ ਵਿਚ ਅੰਮ੍ਰਿਤਸਰ ਪਹਿਲੇ, ਮੁਕਤਸਰ ਦੂਜੇ ਤੇ ਫਿਰੋਜਪੁਰ ਤੀਜੇ ਸਥਾਨ ਤੇ ਰਿਹਾ।ਅੰਡਰ 19 ਸਾਲ ਉਮਰ ਵਰਗ ਵਿਚ ਸੰਗਰੂਰ ਪਹਿਲੇ, ਅੰਮ੍ਰਿਤਸਰ ਦੂਜੇ ਤੇ ਤਰਨਤਾਰਨ ਤੀਜੇ ਸਥਾਨ ਤੇ ਰਹੇ।
Punjab Post Daily Online Newspaper & Print Media