Thursday, October 8, 2026

ਨੋਸ਼ਿਹਰਾ ਦੀ ਦੁਸ਼ਹਿਰਾ ਕਮੇਟੀ ਨੇ ਧੂਮਧਾਮ ਨਾਲ ਮਨਾਇਆ ਬੁਰਾਈ ‘ਤੇ ਚੰਗਿਆਈ ਦਾ ਪ੍ਰਤੀਕ ਦੁਸਹਿਰਾ

ppn1110201608

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੁਰਾਈ ‘ਤੇ ਚੰਗਿਆਈ ਦਾ ਪ੍ਰਤੀਕ ਉਤਸਵ ਦਸ਼ਹਿਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਜੀਠਾ ਰੋਡ ਸਥਿਤ ਪਿੰਡ ਨੋਸ਼ਿਹਰਾ ਦੀ ਦਸ਼ਹਿਰਾ ਕਮੇਟੀ ਵਲੋਂ ਧੂਮਧਾਮ ਨਾਲ ਮਨਾਇਆ ਗਿਆ।ਇਸ ਪ੍ਰੋਗਰਾਮ ਦਾ ਅਯੋਜਨ ਨੋਸ਼ਿਹਰਾ ਦੀ ਦਸ਼ਹਿਰਾ ਕਮੇਟੀ ਦੇ ਪ੍ਰਧਾਨ ਤੇ ਕਾਂਗਰਸੀ ਨੇਤਾ ਹਰੀਦੇਵ ਸ਼ਰਮਾ ਵਲੋਂ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਤੋਂ ਇਲਾਵਾ ਉਘੇ ਕਾਂਗਰਸੀ ਨੇਤਾਵਾਂ ਕਰਮਜੀਤ ਸਿੰਘ ਰਿੰਟੂ, ਜੋਗਿੰਦਰਪਾਲ ਢੀਗਰਾ, ਇੰਦਰਜੀਤ ਸਿੰਘ ਬਾਸਰਕੇ, ਕ੍ਰਿਸ਼ਨ ਬਲਦੇਵ ਸ਼ਰਮਾ, ਮਲਕੀਤ ਸਿੰਘ ਸਭ ਇੰਸਪੈਕਟਰ, ਡਾ ਟੀਨੂ, ਸਤਪਾਲ ਸਹਿਗਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ।ਇਸ ਮੌਕੇ ਸ਼ਾਨਦਾਰ ਝਾਕੀਆਂ, ਰੰਗਾਰੰਗ ਪ੍ਰੋਗਰਾਮ ਅਤੇ ਆਤਿਸ਼ਬਾਜੀ ਖਿੱਚ ਦਾ ਕੇਂਦਰ ਰਹੇ ਦਸ਼ਹਿਰਾ ਕਮੇਟੀ ਦੇ ਪ੍ਰਧਾਨ ਹਰੀਦੇਵ ਸ਼ਰਮਾ ਤੇ ਸਾਥੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply