Friday, November 22, 2024

ਵਿਸ਼ਵ ਕਬੱਡੀ ਲੀਗ ਦਾ ਦੂਸਰਾ ਪੜਾਅ ਬਠਿੰਡਾ ‘ਚ ਧੂਮ ਧੜੱਕੇ ਨਾਲ ਆਰੰਭ

ppn1310201602

ਬਠਿੰਡਾ, 13 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦਾ ਦੂਸਰਾ ਪੜਾਅ ਅਧਿਨ ਸਰਕਾਰੀ ਰਾਜਿੰਦਰ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਧੁਮ ਧੜੱਕੇ ਨਾਲ ਸ਼ੁਰੂ ਹੋਇਆ ਹੈ।ਜਿਸ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ।ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਜਿਲ੍ਹਾ ਪ੍ਰੀਸਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਐਨ.ਆਰ.ਆਈ ਕਮਿਸ਼ਨ ਦੇ ਮੈਂਬਰ ਕਰਨ ਘੁਮਾਣ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ।ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ‘ਚ ਹੋਣ ਵਾਲੀ ਇਸ ਲੀਗ ਦੇ ਪਲੇਠੇ ਮੈਚ ‘ਚ ਯੂਨਾਈਟਡ ਸਿੰਘਜ਼ ਨੇ ਖਾਲਸਾ ਵਾਰੀਅਰਜ ਨੂੰ ਹਰਾਇਆ। ਯੂਨਾਈਟਡ ਸਿੰਘਜ਼ ਦੀ ਛੇ ਮੈਚਾਂ ‘ਚ ਚੌਥੀ ਜਿੱਤ ਸੀ ਅਤੇ ਖਾਲਸਾ ਵਾਰੀਅਰਜ਼ ਦੀ 6 ਮੈਚਾਂ ‘ਚੋਂ ਪੰਜਵੀਂ ਹਾਰ ਸੀ। ਖਾਲਸਾ ਵਾਰੀਅਰਜ ਦੇ ਖਿਡਾਰੀ ਜਸਮਨਪ੍ਰੀਤ ਸਿੰਘ ਰਾਜੂ ਨੂੰ ਸਰਵੋਤਮ ਧਾਵੀ ਅਤੇ ਗੁਰਜੀਤ ਗੋਗੋ ਰੁੜਕੀ ਨੂੰ ਸਰਵੋਤਮ ਜਾਫੀ ਦਾ ਖਿਤਾਬ ਦਿੱਤਾ ਗਿਆ।ਇਸ ਤੋਂ ਪਹਿਲਾ ਉੱਘੀ ਗਾਇਕਾ ਮਿਸ ਪੂਜਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਰੰਗ ਬੰਨਿਆ। ਇਸ ਮੌਕੇ ‘ਤੇ ਰਣਜੀਤ ਸਿੰਘ ਟੁੱਟ, ਰਣਬੀਰ ਰਾਣਾ ਟੁੱਟ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ. ਇਕਬਾਲ ਸਿੰਘ ਸੰਧੂ ਪੀ.ਸੀ.ਐਸ, ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਹਰਪ੍ਰੀਤ ਸਿੰਘ ਬਾਬਾ, ਬਲਵੀਰ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਇਸ ਮੈਚ ਦੇ ਪਹਿਲੇ ਕੁਆਰਟਰ ‘ਚ ਯੂਨਾਈਟਡ ਸਿੰਘਜ ਦੀ ਟੀਮ ਨੇ 14-9 ਦੀ ਬੜਤ ਬਣਾਈ ਜੋ ਅੱਧੇ ਸਮੇਂ ਤੱਕ 31-17 ਦੀ ਹੋ ਗਈ। ਮੈਚ ਦੇ ਤੀਸਰੇ ਕੁਆਰਟਰ ਦੀ ਸਮਾਪਤੀ ਤੱਕ ਯੂਨਾਈਟਡ ਸਿੰਘਜ ਦੀ ਬੜਤ 42-28 ਦੀ ਹੋ ਗਈ।ਅਖੀਰ ‘ਚ ਯੂਨਾਈਟਡ ਸਿੰਘਜ ਦੀ ਟੀਮ ਇਹ ਮੈਚ 56-37 ਨਾਲ ਜਿੱਤਣ ‘ਚ ਸਫਲ ਰਹੀ। ਜੇਤੂ ਟੀਮ ਲਈ ਸੁਖਜਿੰਦਰ ਕਾਲਾ ਧਨੌਲਾ ਨੇ 9. ਸੁਖਪਾਲ ਪਾਲੀ ਨੇ 9, ਜਾਫੀ ਗੋਗੋ ਰੁੜਕੀ ਨੇ 4, ਏਕਮ ਹਠੂਰ ਅਤੇ ਲਖਬੀਰ ਚੀਮਾਂ ਨੇ 3-3 ਅੰਕ ਜੋੜੇ। ਖਾਲਸਾ ਵਾਰੀਅਰਜ ਵੱਲੋਂ ਜਸਮਨਪ੍ਰੀਤ ਸਿੰਘ ਰਾਜੂ ਨੇ 10, ਲਾਡਾ ਨੇ 9, ਜਾਫੀ ਮਨਿੰਦਰ ਰਾਮਦਾਸ ਨੇ 2 ਅਤੇ ਭੁਪਿੰਦਰ ਖਹਿਰਾ ਨੇ 1 ਅੰਕ ਜੋੜਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply