
ਬਟਾਲਾ, 29 ਮਈ (ਬਰਨਾਲ)- ਨੌਜਵਾਨ ਬਾਡੀ ਬਿਲਡਰ ਅਤੇ ਬੈਸਟ ਕੋਚ ਵਲੋ ਜਾਣੇ ਜਾਂਦੇ ਸੰਦੀਪ ਕੁਮਾਰ ਵਲੋ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਤੇ ਵੇਟ ਲਿਫਟਿੰਗ ਸਬੰਧੀ ਦਿੱਤੀ ਜਾ ਰਹੀ ਫਰੀ ਟ੍ਰੇਨਿੰਗ ਵਰਗੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ੇਸ਼ ਗੱਲਬਾਤ ਦੌਰਾਨ ਐਸ ਪੀ ਡੀ ਵਿਪਨ ਚੋਧਰੀ ਬਟਾਲਾ ਨੇ ਆਪਣੇ ਦਫਤਰ ਵਿਖੇ ਕੀਤੀ। ਸ਼੍ਰੀ ਵਿਪਨ ਚੋਧਰੀ ਨੇ ਅੱਗੇ ਕਿਹਾ ਕਿ ਕੋਚ ਸੰਦੀਪ ਜਿਸ ਤਰਾਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਦੂਰ ਰੱਖ ਕੇ ਸਹੀ ਦਿਸ਼ਾ ਵੱਲ ਲੈ ਜਾ ਰਹੇ ਹਨ ਉਹ ਕਾਬਿਲੇ ਤਾਰੀਫ ਹੈ ਇਸ ਲਈ ਨੌਜਵਾਨ ਪੀੜੀ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਸੰਦੀਪ ਵਲੋ ਕੀਤੇ ਜਾ ਰਹੇ ਕਾਰਜਾਂ ਤੋ ਪ੍ਰੇਰਣਾ ਲੈ ਕੇ ਨਸਿਆਂ ਦਾ ਤਿਆਗ ਕਰੇ ਕਿਉਂਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਗਰਕ ਕਰਨ ਵਿਚ ਲੱਗ ਹੋਏ ਹਨ। ਸ੍ਰੀ ਵਿਪਨ ਚੋਧਰੀ ਨੇ ਕਿਹਾ ਕਿ ਚੰਗੀ ਸਿਹਤ ਅਤੇ ਚੰਗੀ ਸੋਚ ਦੇ ਮਾਲਿਕ ਹਨ ਕੋਚ ਸੰਦੀਪ ਅਤੇ ਇਨਾਂ ਦੇ ਬਾਡੀ ਬਿਲਡਰ। ਉਨਾਂ ਕਿਹਾ ਕਿ ਸੰਦੀਪ ਕੋਚ ਵਲੋ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਕਰਕੇ ਜਿਹੜਾ ਜਿੰਮ ਨਾਲ ਜੋੜਿਆ ਜਾ ਰਿਹਾ ਹੈ ਉਹ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਨਾਲ ਨੌਜਵਾਨ ਵਿਚ ਨਸਿਆਂ ਤੋ ਦੂਰ ਹੋ ਕੇ ਜਿੰਮ ਵੱਲ ਦਿੱਤਾ ਜਾਵੇਗਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਦੀਪ ਕੋਚ ਨੇ ਕਿਹਾ ਕਿ ਸਾਨੂੰ ਸਮੇਂ ਸਮੇਂ ਤੇ ਐਸ. ਪੀ. ਡੀ ਸ੍ਰੀ ਵਿਪਨ ਚੋਧਰੀ ਵਲੋ ਮਾਣ ਸਨਮਾਨ ਮਿਲਦਾ ਰਿਹਾ ਹੈ, ਜਿਸਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਇਸ ਮੌਕੇ ਵਿਪਨਜੀਤ ਸਿੰਘ ਖਹਿਰਾ ਵੇਟ ਲਿਫਟਰ, ਕੰਵਲਜੀਤ ਸਿੰਘ ਗਿੱਲ, ਰਾਜੀਵ ਭਾਟੀਆ ਵੇਟ ਲਿਫਟਰ, ਸਰਦਾਰ ਜੁਗਰਾਜ ਸਿੰਘ ਬਾਜਵਾ, ਸੰਦੀਪ ਸਿਘ ਆਦਿ ਹਾਜਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media