ਬਟਾਲਾ, 29 ਮਈ (ਬਰਨਾਲ)- ਜਸਦੇਵ ਮਾਨ,ਬਾਬਾ ਸ੍ਰੀ ਚੰਦਰ ਜੀ ਦੀ ਚਰਨ ਛੋਹ ਪ੍ਰਾਪਤ ਮੰਦਿਰ ਨਾਨਕ ਚੱਕ ਦੇ ਮੌਜੂਦਾ ਪੂਜਨੀਕ ਮਹੰਤ ਤਿਲਕ ਦਾਸ ਜੀ ਵਲੋ ਗਰੀਬ ਲੋੜਵੰਦ ਬੱਚਿਆ ਦੀ ਸਿੱਖਿਆ ਵਲੋ ਉਚੇਚੇ ਧਿਆਨ ਦੇ ਰਹੇ ਹਨ। ਉਹਨਾ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰੇ। ਪਰ ਗਰੀਬੀ ਦੇ ਚੱਲਦਿਆ ਅਜਿਹਾ ਨਹੀ ਹੋ ਪਾਉਦਾ। ਜਿਸ ਕਾਰਨ ਕਈ ਬੱਚਿਆ ਦੀ ਮੁਢੱਲੀ ਸਿੱਖਿਆ ਵੀ ਅਧੂਰੀ ਰਹਿ ਜਾਂਦੀ ਹੈ। ਪੂਜਨੀਕ ਮਹੰਤ ਤਿਲਕ ਦਾਸ ਜੀ ਵੀ ਖੁਦ ਉਚ ਸਿੱਖਿਆ ਪ੍ਰਾਪਤ ਹਨ। ਉਹਨਾ ਦੀ ਦਿਲੀ ਇਛਾ ਹੈ ਕੇ ਕੋਈ ਵੀ ਲੋੜਵੰਦ ਤੇ ਗਰੀਬ ਬੱਚਾ ਸਿੱਖਿਆ ਤੋ ਵਾਂਝਾ ਨਾ ਰਹਿ ਸਕੇ। ਇਸੇ ਉਦੇਸ਼ ਦੀ ਪੁਰਤੀ ਲਈ ਉਹ ਵਿਸੇਸ਼ ਤੌਰ ਤੇ ਲੋੜਵੰਦ ਤੇ ਗਰੀਬ ਬੱਚਿਆ ਦੀ ਮਦਦ ਕਰਦੇ ਰਹਿੰਦੇ ਹਨ ਤੇ ਸਮੇ ਸਮੇ ਤੇ ਬੱਚਿਆ ਨੂੰ ਕਾਪੀਆ ਕਿਤਾਬਾਂ ਪੈਨਸਲਾਂ ਤੇ ਪੜਾਈ ਲਿਖਾਈ ਲਈ ਹਰ ਸਮਾਨ ਵੰਡਦੇ ਰਹਿੰਦੇ ਹਨ [
Check Also
ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …