Tuesday, July 15, 2025
Breaking News

ਪਿੰਡ ਕੋਟਲਾ ਵਿਖੇ ਪੰਚਾਂ ਸਰਪੰਚਾਂ ਦੀ ਟ੍ਰੇਨਿੰਗ ਲਈ ਲਗਾਇਆ ਕੈਂਪ

PPN290515
ਥੋਬਾ (ਅਜਨਾਲਾ),  29 ਮਈ (ਸੁਰਿੰਦਰਪਾਲ ਸਿੰਘ)-  ਸ਼ੋਸ਼ੀਓ ਇਕਨੋਮਿਕ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਪਿੰਡ ਕੋਟਲਾ ਵਿਖੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਪੰਚਾਂ ਸਰਪੰਚਾਂ ਲਈ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਦੇਸਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਦੇ ਰਿਸੋਰਸ ਪਰਸਨ ਮੈਡਮ ਦਵਿੰਦਰਜੀਤ ਕੌਰ ਤੇ ਉੱਘੇ ਕਾਨੂੰਨ ਦਾਨ ਰਾਜੀਵ ਮਦਾਨ ਨੇ ਇਸ ਟ੍ਰੇਨਿੰਗ ਦੌਰਾਨ ਦੱਸਿਆ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 4(2) ਅਨੁਸਾਰ ਹਰੇਕ ਅਜਿਹਾ ਵਿਅਕਤੀ ਜਿਸ ਦਾ ਨਾਅ ਗ੍ਰਾਮ ਸਭਾ ਖੇਤਰ ਨਾਲ ਸਬੰਧਿਤ ਰਾਜ ਚੋਣ ਕਮਿਸ਼ਨ ਦੁਆਰਾ ਤਿਆਰ ਅਤੇ ਸਮੇਂ ਅਨੁਸਾਰ ਲਾਗੂ ਵੋਟ ਸੂਚੀਆਂ ਵਿੱਚ ਵੋਟਰ ਵਜ੍ਹੋ ਦਰਜ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਦੀਆਂ ਪੰਚਾਇਤਾਂ ਵੱਲੋਂ ਮਿਥਿਆ ਗਈਆਂ ਤਰੀਕਾਂ ਤੇ ਇੱਕ ਸਾਲ ਵਿੱਚ ਦੋ ਵਾਰ ਬੈਠਕਾ ਹੁੰਦੀਆਂ। ਇਸੇ ਦੌਰਾਨ ਲੋਕ ਪਰਿਵਰਤਨ ਸਹਾਰਾ ਸੁਸਾਇਟੀ ਵੱਲੋਂ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਰਾਜ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਚਲਾਈਆਂ ਜਾਅ ਰਹੀਆਂ ਸਕੀਮਾਂ ਨੂੰ ਪੂਰੀ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਲਾਗੂ ਕਰਨ ਦੀ ਲੋੜ੍ਹ ਹੈ ਤਾਂ ਜੋ ਪੇਂਡੂ ਖੇਤਰ ਵਿੱਚ ਰਹਿ ਰਹੇ ਲੋਕਾਂ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਸਮਾਜਿਕ ਅਤੇ ਸਭਿਆਚਾਰ ਵਿਕਾਸ ਹੋ ਸਕੇ ਤਾਂ ਜੋ ਅਣਪੜ੍ਹ, ਗਰੀਬ ਤੇ ਚੇਤਨਤਾਂ ਦੀ ਘਾਟ ਕਾਰਨ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਨਹੀ ਸਕੇ ਉਨ੍ਹਾ ਲੋਕਾਂ ਦਾ ਪਰਿਵਾਰਤਨ ਹੋ ਸਕੇ। ਮਜਦੂਰ ਅਧਿਕਾਰ ਸੰਗਠਨ ਦੇ ਆਗੂ ਮੈਡਮ ਪ੍ਰਵੇਜ ਮੱਟੂ ਨੇ ਕਿਹਾ ਕਿ ਬੇਰੁਜਗਾਰੀ ਦੀ ਸਮੱਸਿਆ ਪਿੰਡਾਂ ਵਿੱਚ ਸ਼ਹਿਰਾਂ ਨਾਲੋ ਜਿਆਦਾ ਹੈ ਉਨ੍ਹਾ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕੇ ਗਰੀਬੀ ਰੇਖਾ ਦੇ ਅਧੀਨ ਜਿਹੜੀ 22 ਫੀਸਦੀ ਵੱਸੋਂ ਦੀ ਪਹਿਚਾਣ ਕੀਤੀ ਗਈ ਹੈ ਉਨ੍ਹਾਂ ਦੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਆਪਣੇ ਤੌਰ ਤੇ ਉਪਰਾਲੇ ਕਰਨ। ਇਸ ਮੌਕੇ ਪ੍ਰੋਜੇਕਟ ਇੰਚਾਰਜ ਰਾਜ ਮਸੀਹ, ਰਾਮ ਸਿੰਘ ਕੋਟਲਾ, ਨਰਿੰਜਨ ਸਿੰਘ, ਬੀਰ ਸਿੰਘ, ਮੁਖਤਾਰ ਸਿੰਘ, ਹੀਰਾ ਸਿੰਘ, ਗਰੇਸ, ਰਤਨੀ, ਸਿੰਦੋ, ਮੁਖਤਾਰਾ, ਸ਼ੀਲੋ, ਰੋਜੀ, ਡਿੰਪਲ ਕੁਮਾਰ, ਦੀਪਕ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply