
ਅੰੰਮ੍ਰਿਤਸਰ, 29 ਮਈ (ਸੁਖਬੀਰ ਸਿੰਘ)- ਅੰਮ੍ਰਿਤਸਰ ਦੇ ਵੱਖ-ਵੱਖ ਰੈਕੋਗਨਾਈਜ਼ਡ ਤੇ ਐਫਲੀਏਟਿਡ ਨਿੱਜੀ ਸਕੂਲਾਂ ਦੀ ਹੋਂਦ ਵਿਚ ਆਈ ਨਵੀਂ ਜੱਥੇਬੰਦੀ ਦੀ ਨਿਊ ਰਾਸਾ ਦਾ ਬ੍ਰਾਈਟਵੇ ਐਜੂਕੇਸ਼ਨ ਸੁਸਾਇਟੀ ਰਜਿ: ਨਰਾਇਣਗੜ੍ਹ ਛੇਹਰਟਾ ਦੇ ਡਾਇਰੈਕਟਰ ਪ੍ਰਿੰ: ਨਿਰਮਲ ਸਿੰਘ ਬੇਦੀ ਨੂੰ ਜ਼ਿਲਾ ਪ੍ਰਧਾਨ ਨਿਯੁੱਕਤ ਕੀਤਾ ਹੈ।ਇਸ ਸਬੰਧ ਵਿਚ ਅੰਮ੍ਰਿਤਸਰ ਵਿਖੇ ਰੈਕੋਗਨਾਇਜ਼ਡ ਏਡਿਡ ਐਂਡ ਐਫਲੀਏਟਿਡ ਸਕੂਲਜ਼ ਐਸੌਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਸੰਦੀਪ ਸਰੀਨ ਦੀ ਪ੍ਰਧਾਨਗੀ ‘ਚ’ ਹੋਈ ਵੱਖ-ਵੱਖ ਸਕੂਲ ਮੁੱਖੀਆਂ ਦੀ ਹੋਈ ਇਕ ਜ਼ਰੂਰੀ ਮੀਟਿੰਗ ਦੇ ਦੋਰਾਨ ਦੀ ਨਿਊ ਰਾਸਾ ਦੀ ਜਿਲਾ ਇਕਾਈ ਦਾ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਥਾਪੇ ਜਾਣ ਦਾ ਮਤਾ ਪ੍ਰਿੰਸੀਪਲ ਸੰਦੀਪ ਸਰੀਨ ਦੇ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਭ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੋਕੇ ਪ੍ਰਿੰ: ਸਾਬੀ ਸੋਢੀ ਨੂੰ ਵਾਇਸ ਪ੍ਰਧਾਨ, ਪ੍ਰਿੰ: ਐਮ.ਐਲ. ਗੁਪਤਾ ਨੂੰ ਜਨ: ਸਕੱ: ਪ੍ਰਿੰਸੀਪਲ ਦਿਲਬਾਗ ਸਿੰਘ ਨੂੰ ਖਜਾਨਚੀ, ਮਾਸਟਰ ਤੇ ਕੋਚ ਜੀ. ਐਸ ਸੰਧੂ ਪ੍ਰਚਾਰ ਤੇ ਪ੍ਰੈਸ ਸਕੱਤਰ ਨਿਯੁੱਕਤ ਕੀਤਾ ਗਿਆ ਜਦੋਂ ਕਿ ਬਾਕੀ ਦੇ ਅਹੁੱਦੇ ਤੇ ਨਿਯੁੱਕਤੀਆਂ ਕਰਨ ਦੇ ਅਧਿਕਾਰ ਪ੍ਰਿੰ: ਬੇਦੀ ਨੂੰ ਸੋਂਪੇ ਗਏ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਪ੍ਰਿੰ: ਨਿਰਮਲ ਸਿੰਘ ਬੇਦੀ ਨੇ ਪ੍ਰੰਜਾਬ ਸਰਕਾਰ ਦੇ ਵੱਲੋਂ ਬੀਤੇ ਤਿੰਨ ਵਰਿਆਂ ਦੇ ਨਿੱਜੀ ਸਕੂਲਾਂ ਸਿਰ ਥੋਪੇ ਜਾ ਰਹੇ ਸਪੋਰਟਸ ਫੰਡ ਦੀ ਕਰੜੀ ਨਿਖੇਧੀ ਕਰਦਿਆਂ ਇਸ ਨੂੰ ਮੁਗਲੀ ਫੁਰਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਇਸ ਦਾ ਵਿਰੋਧ ਕਰਦੀ ਹੈ ਤੇ ਅਸੀਂ ਨਿਜੀ ਸਕੂਲਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਦੇ ਰਹਾਂਗੇ। ਇਸ ਮੋਕੇ ਪ੍ਰਿੰ: ਪ੍ਰਦੀਪ ਕੁਮਾਰ, ਮੇਹਰ ਸਿੰਘ, ਗੁਰਨੇਕ ਸਿੰਘ, ਪਵਨ ਕੁਮਾਰ, ਪੁਨੀਤ ਗੁਪਤਾ, ਰਵੀ ਪਠਾਨੀਆਂ, ਅਰੁਣ ਮਨਸੋਤਰਾ, ਸਲਵਿੰਦਰ ਬੋਬੀ ਤੇ ਵਿਸ਼ਾਲ ਆਦਿ (ਸਾਰੇ ਪ੍ਰਿੰਸੀਪਲ) ਹਾਜਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media