Saturday, July 27, 2024

ਹਰਸਿਮਰਤ ਬਾਦਲ ਨੇ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਿਰ, ਰਾਮ ਤੀਰਥ ਤੇ ਜਲਿਆਂ ਵਾਲਾ ਬਾਗ ਵਿਖੇ ਹੋਏ ਨਤਮਸਤਕ

ਪੰਜਾਬੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਨੂੰ ਤਰਜੀਹ ਦੇਵਾਂਗੀ-ਬੀਬੀ ਬਾਦਲ

PPN290522
ਅੰੰਮ੍ਰਿਤਸਰ, 29 ਮਈ (ਸੁਖਬੀਰ ਸਿੰਘ)- ਕੇਂਦਰੀ ਵਜਾਰਤ ਵਿੱਚ ਫੂਡ ਪ੍ਰੋਸੈਸਿੰਗ ਮੰਤਰਾਲਾ ਦਾ ਅਹੁੱਦਾ ਸੰਭਾਲਣ ਮਗਰੋਂ ਅੱਜ ਸ੍ਰੀਮਤੀ ਹਰਸਿਰਮਤ ਕੌਰ ਬਾਦਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹ ਇਸ ਦੌਰੇ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਲਿਆਂਵਾਲਾ ਬਾਗ ਵੀ ਗਏ ਅਤੇ ਉਨ੍ਹਾਂ ਸ੍ਰੀ ਦੁਰਗਿਆਨਾ ਮੰਦਿਰ ਤੇ ਸ੍ਰੀ ਰਾਮਤੀਰਥ ਵਿਖੇ ਵੀ ਮੱਥਾਂ ਟੇਕਿਆ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਐਸ:ਜੀ:ਪੀ:ਸੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਸਿਰੋਪਾਓ ਤੇ ਸ਼ਾਲ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਪਰਕਰਮਾ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮਗਰੋਂ ਉਹ ਜਲਿਆਂਵਾਲਾ ਬਾਗ ਵਿਖੇ ਗਏ ਜਿਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
PPN290523
ਇਸ ਉਪਰੰਤ ਉਹ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣ ਗਏ ਜਿਥੇ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਮੇਸ਼ ਸ਼ਰਮਾ ਨੇ ਉਨਾਂ ਨੂੰ ਸਨਮਾਨਤ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਉਨ੍ਹਾਂ ਇਸ ਅਹੁੱਦ ਲਈ ਐਨ:ਡੀ:ਏ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਤਰਜੀਹ ਹੋਵੇਗੀ ਕਿ ਮੈਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਖਿੱਚਣ ਲਈ ਆਪਣੇ ਮੰਤਰਾਲੇ ਰਾਹੀਂ ਫੂਡ ਪ੍ਰਾਸੈਸਿੰਗ ਨੂੰ ਉਤਸ਼ਾਤ ਕਰਾਂ ਤਾਂ ਕਿ ਵਾਧੂ ਅਨਾਜ ਪੈਦਾ ਕਰਕੇ ਬਰਬਾਦ ਕਰਨ ਨਾਲੋਂ ਖਾਦ ਪਦਾਰਥਾਂ  ਤੋਂ ਹੋਰ ਖਾਣ ਯੋਗ ਵਸਤਾਂ ਬਣਾਈਆਂ ਜਾ ਸਕਣ।  ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਧੇਗੀ ਉਥੇ ਆਮ ਲੋਕਾਂ ਨੂੰ ਖਾਣ ਪੀਣ ਲਈ ਰਿਆਇਤੀ ਦਰਾ ‘ਤੇ ਵਸਤਾਂ ਮੁਹੱਈਆਂ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਉਚਿਤ ਕਦਮ ਚੁੱਕਾਂਗੀ। ਸ੍ਰੀ ਅਰੁਣ ਜੇਤਲੀ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨਾਲ ਨਿੱਜੀ ਮੋਹ ਰੱਖਦੇ ਹਨ ਅਤੇ ਉਹ ਇਥੇ ਸ਼ਹਿਰ ਦਾ ਵਿਕਾਸ ਕਰਨ ਦੇ ਨਾਲ ਨਾਲ ਆਪਣੇ ਘਰ ਵੀ ਆਉਂਦੇ -ਜਾਂਦੇ ਰਹਿਣਗੇ।  ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਦੀ ਕਦਰ ਕਰਦੇ ਹਾਂ ਪਰ ਅੰਮ੍ਰਿਤਸਰ ਦੇ ਲੋਕਾਂ ਨੇ ਸ੍ਰੀ ਅਰੁਣ ਜੇਤਲੀ ਨੂੰ ਹਰਾ ਕੇ ਇਕ ਵੱਡਾ ਮੌਕਾ ਖੁੰਝਾ ਲਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਲੀਡਰ ਅਤੇ ਐਮ:ਪੀ ਸ੍ਰੀ ਬਲਵਿੰਦਰ ਸਿੰਘ ਭੂੰਦੜ, ਸ੍ਰ ਬਿਕਰਮ ਸਿੰਘ ਮਜੀਠੀਆ ਮਾਲ ਮੰਤਰੀ ਪੰਜਾਬ, ਸ੍ਰੀ ਗੁਲਜਾਰ ਸਿੰਘ ਰਣੀਕੇ, ਪਸ਼ੂ ਪਾਲਣ ਮੰਤਰੀ ਪੰਜਾਬ, ਬੀਬੀ ਜਗੀਰ ਕੌਰ ਸਾਬਕਾ ਐਮ:ਪੀ, ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਐਮ:ਪੀ, ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ, ਸ੍ਰੀ ਵੀਰ ਸਿੰਘ ਲੋਪੋਕੇ, ਸ੍ਰ ਵਿਰਸਾ ਸਿੰਘ ਵਲਟੋਹਾ, ਸ੍ਰ ਹਰਮੀਤ ਸਿੰਘ ਸੰਧੂ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀਮਤੀ ਮਹਿੰਦਰ ਕੌਰ ਜੌਸ਼ (ਸਾਰੇ ਮੁੱਖ ਸੰਸਦੀ ਸਕੱਤਰ), ਸ੍ਰੀ ਮਨਜੀਤ ਸਿੰਘ ਮੰਨਾ, ਸ੍ਰੀ ਬਲਜੀਤ ਸਿੰਘ ਜਲਾਲਉਸਮਾਂ, ਵਨਿੰਦਰ ਕੌਰ ਲੂੰਬਾ, ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰਾ, ਸ੍ਰੀਮਤੀ ਸੁਖਜੀਤ ਕੌਰ ਸ਼ਾਹੀ (ਸਾਰੇ ਵਿਧਾਇਕ), ਸ੍ਰੀਮਤੀ ਕੁਲਦੀਪ ਕੌਰ ਸਪੁੱਤਰੀ ਸਾਬਕਾ ਸ਼੍ਰੋਮਣੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਵਰਗੀ ਸ੍ਰ ਗਰਚਰਨ ਸਿੰਘ ਟੌਹੜਾ, ਸ੍ਰੀਮਤੀ ਸੁਰਜੀਤ ਕੌਰ ਧਰਮਪਤਨੀ ਸਿਖਿਆ ਮੰਤਰੀ ਪੰਜਾਬ ਸ੍ਰ ਸਿਕੰਦਰ ਸਿੰਘ ਮਲੂਕਾ, ਭਾਈ ਰਾਮ ਸਿੰਘ, ਸ੍ਰੀ ਰਜਿੰਦਰ ਸਿੰਘ ਮਹਿਤਾ, ਸ੍ਰੀਮਤੀ ਕਿਰਨਜੋਤ ਕੌਰ, ਸ੍ਰੀਮਤੀ ਵਰਿੰਦਰ ਕੌਰ ਵੇਰਕਾ (ਸਾਰੇ ਐਸ:ਜੀ:ਪੀ:ਸੀ ਮੈਂਬਰ), ਸ੍ਰੀ ਭਗਵਾਨ ਸਿੰਘ ਸਿਆਲਕਾ, ਸ੍ਰੀ ਉਪਕਾਰ ਸੰਧੂ  ਜਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸ੍ਰੀ ਭਗਵੰਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰੀ ਹਰਬੰਸ ਸਿੰਘ ਮੱਲੀ, ਸ੍ਰੀ ਦਲਮੇਘ ਸਿੰਘ ਸਕੱਤਰ ਐਸਜੀ:ਪੀ:ਸੀ, ਮਨਜੀਤ ਸਿੰਘ ਸਕੱਤਰ ਐਸ:ਜੀ:ਪੀ:ਸੀ,  ਸੀਨੀਅਰ ਅਕਾਲੀ ਨੇਤਾ ਸ੍ਰੀ ਅਰਵਿੰਦਰ ਸਿੰਘ ਬ੍ਰਹਮਪੁਰਾ, ਸ੍ਰੀ ਦਿਆਲ ਕੁੱਕੜ, ਸ੍ਰੀ ਤਰੁਨ ਚੁੱਘ ਭਾਜਪਾ ਨੇਤਾ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply