ਫਾਜ਼ਿਲਕਾ, 22 ਅਕਤੂਬਰ (ਵਿਨੀਤ ਅਰੋੜਾ)- ਮਾਰਸ਼ਲ ਜਿੰਮ ਐਂਡ ਅਕੈਡਮੀ, ਸਪੋਰਟਸ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਨੋਜ਼ਵਾਨਾਂ ਵਿਚ ਸਿਹਤ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਅਭਿਆਨ ਤਹਿਤ ਸਥਾਨਕ ਐਮ.ਆਰ. ਸਰਕਾਰੀ ਕਾਲਜ ਵਿਚ ਪ੍ਰਿੰਸੀਪਲ ਤ੍ਰਿਭੁਵਨ ਰਾਮ ਦੀ ਅਗਵਾਈ ਵਿਚ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਸਿਵਲ ਹਸਪਤਾਲ ਫਾਜ਼ਿਲਕਾ ਬਲੱਡ ਬੇਂਕ ਦੇ ਡਾ. ਮੋਹਿਤ ਮਧੁਕਰ ਐਮਓ ਅਤੇ ਉਨ੍ਹਾਂ ਦੀ ਟੀਮ ਬ੍ਰੋਡਰਿਕ, ਮੈਡਮ ਰੰਜ਼ੂ ਗਿਰਧਰ, ਮੈਡਮ ਆਸ਼ਾ ਡੋਡਾ ਅਤੇ ਮਹਿੰਦਰ ਕੁਮਾਰ ਕੋਂਸਲਰ ਵੱਲੋਂ ਖੂਨ ਇੱਕਠਾ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਅਤੇ ਮੋਟੀਵੇਟਰ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਨੇ ਜਮਾਤਾਂ ਵਿਚ ਜਾਕੇ ਸਿਹਤ ਸਬੰਧੀ ਜਾਗਰੂਕ ਕਰਦੇ ਹੋਏ ਵਿਦਿਆਰਥੀਆਂ ਨੂੰ ਸਵੈਇੱਛਕ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਭਾਰਤ ਨੋਜਵਾਨਾਂ ਦਾ ਦੇਸ਼ ਹੈ ਅਤੇ ਹਰ ਸਾਲ ਕਈ ਲੋਕ ਸੜ੍ਹਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਸਗੋਂ ਇਸ ਨਾਲ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆ ਹਨ।ਸੁਸਾਇਟੀ ਦੇ ਜਨਰਲ ਸਕੱਤਰ ਰਮਨਦੀਪ ਅਤੇ ਬੀਰਬਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਕੈਂਪ ਵਿਚ ਰੈਡਕ੍ਰਾਸ ਸੁਸਾਇਟੀ ਦੇ ਸੰਯੋਜਕ ਪ੍ਰੋ. ਪ੍ਰਦੀਪ ਸਿੰਘ, ਪ੍ਰੋ. ਗੁਰਨਾਮ ਚੰਦ, ਪ੍ਰੋ. ਰਾਜੇਸ਼, ਪ੍ਰੋ. ਸੰਦੀਪ ਕੁਮਾਰ, ਮੈਡਮ ਕਵਿਤਾ ਸਪੜਾ ਅਤ ਅੰਸ਼ੁਲ ਸ਼ਰਮਾ ਅਤੇ ਮਾਰਸ਼ਲ ਟੀਮ ਦੇ ਮੈਂਬਰ ਰਾਮ ਪ੍ਰਕਾਸ਼, ਜੇ.ਕੇ.ਕੰਬੋਜ, ਰਮਨ ਰੇਵਾੜੀਆ, ਬਲਜਿੰਦਰ, ਕਰਨ, ਸੁਨੀਲ, ਵੀਨਾ ਰਾਣੀ ਅਤੇ ਨਕਸ਼ਤਰ ਸਿੰਘ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media