ਫਾਜ਼ਿਲਕਾ, 25 ਅਕਤੂਬਰ (ਵਿਨੀਤ ਅਰੋੜਾ)- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮਲੋਟ ਵਿਚ ਕਰਵਾਏ ਸੂਬਾ ਪੱਧਰੀ ਸਮੂਹ ਗਾਨ ਮੁਕਾਬਲੇ ਵਿਚ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਦੀ ਟੀਮ ਦੇ ਪ੍ਰਦੇਸ਼ ਵਿਚ ਦੂਸਰੇ ਸਥਾਨ ਤੇ ਰਹਿਣ ਤੇ ਸਕੂਲ ਪ੍ਰਿੰਸੀਪਲ ਸੰਦੀਪ ਧੂੜੀਆ, ਸਮੂਹ ਯਟਾਫ਼ ਮੈਂਬਰਾਂ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਡਾਗਾ, ਪ੍ਰੋਜੇਕਟ ਇੰਚਾਰਜ਼ ਰਮੇਸ਼ ਚੁਚਰਾ ਨੇ ਸੰਗੀਤ ਅਧਿਆਪਕ ਹਰੀਸ਼ ਜੁਨੇਜਾ ਡਿੰਪੂ ਦੀ ਸ਼ਲਾਘਾ ਕਰਦੇ ਹੋਏ ਟੀਮ ਮੈਂਬਰਾਂ ਮਨਪ੍ਰੀਤ, ਕਿਰਨਦੀਪ ਕੌਰ, ਰੀਤਿਕਾ, ਸਿਮਰਨ ਬੰਗਾ, ਸੁਮਨ, ਟੇਰੇਸਾ, ਪੂਜਾ, ਰੀਬੇਕਾ ਨੂੰ ਵਧਾਈ ਦਿੰਦੇ ਹੋੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਵਰਨਣਯੋਗ ਹੈ ਕਿ 16 ਅਕਤੂਬਰ ਨੂੰ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਵਿਚ ਕਰਵਾਏ ਜ਼ਿਲ੍ਹਾ ਪੱਧਰੀ ਸਮੂਹ ਗਾਨ ਮੁਕਾਬਲੇ ਵਿਚ ਸੰਗੀਤ ਅਧਿਆਪਕ ਹਰੀਸ਼ ਜੁਨੇਜਾ ਦੀ ਅਗਵਾਈ ਵਿਚ ਉਕਤ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਸੂਬਾ ਪੱਧਰੀ ਮੁਕਾਬਲੇ ਵਿਚ ਆਪਣਾ ਸਥਾਨ ਯਕੀਨੀ ਕੀਤਾ ਹੈ। 23 ਅਕਤੂਬਰ ਨੂੰ ਇਹ ਟੀਮ ਪੰਜਾਬ ਵਿਚ ਦੂਸਰੇ ਸਥਾਨ ਤੇ ਰਹੀ।
ਪ੍ਰਿੰਸੀਪਲ ਸੰਦੀਪ ਧੂੜੀਆ ਨੇ ਕਿਹਾ ਕਿ ਸੰਗੀਤ ਅਧਿਆਪਕ ਹਰੀਸ਼ ਜੁਨੇਜਾ ਦੀ ਅਗਵਾਈ ਵਿਚ ਇਸ ਤੋਂ ਪਹਿਲਾਂ ਸਕੂਲ ਦੀ ਟੀਮ ਨੇ ਹਰ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਟੀਮ ਦੇ ਵਘੀਆ ਪ੍ਰਦਰਸ਼ਨ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …