ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਬਾਂਡੀਵਾਲਾ ਮਾਈਨਰ ਤੇ ਮੋਘਾ ਨੰਬਰ 31345 ਤੋਂ ਪਾਣੀ ਦੀ ਮਸ਼ੀਨ ਚੋਰੀ ਹੋ ਗਈ ਅਤੇ ਇਸ ਤੇ ਵਿਭਾਗ ਨੇ ਮੋਘੇ ਨੂੰ ਸੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੋਘੇ ਦੀ ਮਸ਼ੀਨ ਚੋਰੀ ਹੋਣ ਦਾ ਪਤਾ ਪਿੰਡ ਦੇ ਇੱਕ ਕਿਸਾਨ ਨੂੰ ਅੱਜ ਲੱਗਿਆ ਤਾਂ ਉਸਨੇ ਪਿੰਡ ਖਾਨਪੁਰ ਦੇ ਸਰਪੰਚ ਹਰਦੀਪ ਢਾਕਾ ਨੂੰ ਜਾਣਕਾਰੀ ਦਿੱਤੀ। ਇਸ ਤੇ ਸਰਪੰਚ ਢਾਕਾ ਨੇ ਪੁਲਸ ਅਤੇ ਵਿਭਾਗ ਦੇ ਅਕਿਾਰੀਆਂ ਨੂੰ ਸੂਚਿਤ ਕੀਤਾ।
ਜਾਣਕਾਰੀ ਦਿੰਦੇ ਹੋਏ ਸਰਪੰਚ ਹਰਦੀਪ ਢਾਕਾ ਨੇ ਦੱਸਿਆ ਕਿ ਇਸ ਮੌਕੇ ਕਿਸਾਨਾਂ ਨੂੰ ਪਾਣੀ ਦੀ ਵੱਧ ਜ਼ਰੂਰ ਨਹੀਂ ਹੈ। ਇਸ ਲਈ ਇਹ ਕੰਮ ਕਿਸੇ ਸ਼ਰਾਰਤੀ ਅਨਸਰ ਦਾ ਲਗਦਾ ਹੈ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਸਰਪੰਚ ਢਾਕਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਪੁਲਸ ਨੇ ਮੋਘੇ ਦੇ ਹਿੱਸੇਦਾਰਾਂ ਤੇ ਪਰਚਾ ਕਰ ਦਿੱਤਾ ਹੈਇਹ ਸਰਾਸਰ ਗਲਤ ਹੈ ਕਿਉਂਕਿ ਇਸ ਸਮੇਂ ਕਿਸਾਨਾਂ ਨੂੰ ਪਾਣੀ ਦੀ ਕੋਈ ਜ਼ਰੂਰ ਨਹੀਂ ਹੈ ਅਤੇ ਇਹ ਕੰਮ ਕਿਸਾਨ ਦਾ ਨਹੀਂ ਹੋ ਸਕਦਾ।ਸ਼੍ਰੀ ਢਾਕਾ ਨੇ ਕਿਹਾ ਕਿ ਕਿਸਾਨਾਂ ਦਾ ਇੱਕ ਵਫ਼ਦ ਮੋਘੇ ਨੂੰ ਸੀਲ ਕਰਨ ਦੇ ਖਿਲਾਫ਼ ਡਿਪਟੀ ਕਮਿਸ਼ਨਰ ਨੂੰ ਮਿਲੇਗਾ।
ਨਹਿਰੀ ਵਿਭਾਗ ਦੇ ਐਸ.ਡੀ.ਓ ਅਮਰਜੀਤ ਸ਼ਰਮਾ ਨੇ ਦੱਸਿਆ ਕਿ ਐਕਸੀਅਨ ਫਾਜ਼ਿਲਕਾ ਦੇ ਹੁਕਮ ਤੇ ਮੋਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਚੋਰੀ ਦੀ ਰਿਪੋਰਟ ਪੁਲਸ ਨੂੰ ਦੇ ਦਿੱਤੀ ਗਈ ਹੈ। ਇਹ ਕੰਮ ਕਿਸ ਦਾ ਹੈ ਇਸ ਸਬੰਧੀ ਪੁਲਸ ਹੀ ਜਾਂਚ ਕਰਕੇ ਪਤਾ ਲਗਾਏਗੀ। ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਮੋਘੇ ਨੂੰ ਜਲਦੀ ਠੀਕ ਕਰ ਦਿੱਤਾ ਜਾਵੇਗਾ ਤਾਕਿ ਕਿਸਾਨਾਂ ਨੂੰ ਪਾਣੀ ਦਿਕਤ ਨਾ ਆਵੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media