
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਬੀਤੇ ਕਲ੍ਹ ਸ੍ਰੀ ਰਾਮੇਸ਼ਵਰ ਸ਼ਿਵਾਲਾ ਰਾਧੇ ਕ੍ਰਿਸ਼ਨ ਮੰਦਿਰ ਪੁਤਲੀਘਰ ਵਿਚ ਸ਼ਨੀ ਜੈਅੰਤੀ ਦੇ ਸਬੰਧ ਵਿਚ ਪਹਿਲੀ ਵਾਰ ਭੰਡਾਰਾ ਲਗਾਇਆ ਗਿਆ। ਇਸ ਮੋਕੇ ਸ਼ਨੀ ਦੇਵ ਦੀ ਮੂਰਤੀ ਨੂੰ ਇਸ਼ਨਾਨ ਕਰਵਾਕੇ ਨਵੇ ਕਪੜੇ ਪਵਾਏ ਗਏ। ਉਕਤ ਜਾਣਕਾਰੀ ਦਿੰਦੇ ਹੋਏ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿਚ ਲੰਗਰ ਵੀ ਲਗਾਏ ਗਏ ਸਨ। ਭੰਡਾਰੇ ਵਿਚ ਮੁੱਖ ਤੋਰ ਤੇ ਪ੍ਰਧਾਨ ਸ੍ਰੀ ਰਾਜ ਕੁਮਾਰ ਡੋਗਰਾ, ਸ੍ਰੀ ਚੰਦਨ ਸ਼ਰਮਾ, ਵੇਦ ਪ੍ਰਕਾਸ਼ ਪਾਂਡੇ, ਪਵਨ ਕੁਮਾਰ ਪੰਮਾ, ਲਲਿਤ ਮੋਹਨ ਆਦਿ ਹਾਜ਼ਿਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media