ਅੰਮ੍ਰਿਤਸਰ, 6 ਨਵੰਬਰ (ਦੀਪ ਦਵਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਸੁਪ੍ਰਸਿੱਧ ਅਦਾਕਾਰ ਸਵ: ਹਰਭਜਨ ਸਿੰਘ ਜੱਬਲ ਜੀ ਦੀ 9 ਵੀਂ ਬਰਸੀ ਮੌਕੇ ਇਕ ਭਾਵਪੂਰਵਕ ਸਮਾਗਮ ‘ਯਾਦ ਸੱਜਣ ਦੀ ਆਵੇ’ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸz. ਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਲੋਪੋਕੇ ਬ੍ਰਦਰਜ਼ ਵੱਲੋਂ ਆਪਣੀ ਸੂਫ਼ੀ ਗਾਇਕੀ ਨਾਲ ਕੀਤੀ ਗਈ। ਐਸ. ਡੀ. ਏ. ਐਮ ਕਾਲਿਜ ਦੀਨਾਨਗਰ ਦੀਆਂ ਵਿਦਿਆਰਥਣਾਂ ਨੇ ਜਗਦੀਸ਼ ਸਚਦੇਵਾ ਦੁਆਰਾ ਲਿਖਿਤ ਅਤੇ ਅਮਰਪਾਲ ਦੁਆਰਾ ਨਿਰਦੇਸ਼ਤ ਕੀਤਾ ਪ੍ਰਸਿੱਧ ਨਾਟਕ ‘ਸਾਵੀ’ ਪੇਸ਼ ਕੀਤਾ ਗਿਆ। ਪ੍ਰਸਿੱਧ ਗਾਇਕ ਤ੍ਰਿਲੋਚਨ ਤੋਚੀ ਨੇ ‘ਜੀ ਕਰਦਾ ਏ ਇਸ ਦੁਨੀਆਂ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ’ ਗੀਤ ਰਾਹੀਂ ਆਪਣੀ ਸੁਰੀਲੀ ਸ਼ਰਧਾਂਜਲੀ ਸz. ਜੱਬਲ ਨੂੰ ਦਿੱਤੀ। ਇਸ ਮੌਕੇ ਹਰਭਜਨ ਜੱਬਲ ਯਾਦਗਾਰੀ ਸਮਾਗਮ ਪੁਰਸਕਾਰ 2016 ਉੱਘੇ ਰੰਗਕਰਮੀ ਸz. ਇੰਦਰਜੀਤ ਸਹਾਰਨ ਨੂੰ ਦਿੱਤਾ ਗਿਆ।
ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਜੱਬਲ ਸਾਹਿਬ ਦੇ ਜੀਵਨ ਅਤੇ ਕਲਾ ਤੇ ਰੋਸ਼ਨੀ ਪਾਉਂਦੇ ਹੋਏ ਜੱਬਲ ਸਾਹਿਬ ਨੂੰ ਲੋਕ ਕਲਾਕਾਰ ਦਰਸਾਇਆ। ਮੁੱਖ ਮਹਿਮਾਨ ਸz. ਦਲਜੀਤ ਸਿੰਘ ਬੇਦੀ (ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਜੱਬਲ ਹੁਰਾਂ ਨਾਲ ਬੀਤਾਇਆ ਸਮਾਂ ਯਾਦ ਕਰਕੇ ਜੱਬਲ ਸਾਹਿਬ ਨੂੰ ਅਕੀਦਤ ਪੇਸ਼ ਕੀਤੀ। ਇਸ ਮੌਕੇ ਤੇ ਪੰਜਾਬੀ ਸਕਰੀਨ ਵੱਲੋਂ ਹਰਭਜਨ ਜੱਬਲ ਯਾਦਗਾਰੀ ਵਿਸ਼ੇਸ਼ ਅੰਕ ਵੀ ਰੀਲੀਜ਼ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸz. ਗੁਰਸ਼ਰਨ ਸਿੰਘ ਦਾ ਲਿਖਿਆ ਤੇ ਇੰਦਰਜੀਤ ਸਹਾਰਨ ਦੁਆਰਾ ਨਿਰਦੇਸ਼ਤ ਨਾਟਕ ‘ਪਲੈਨਿੰਗ’ ਪੇਸ਼ ਕੀਤਾ ਗਿਆ। ਹੱਸ ਹੱਸ ਲੋਟ ਪੋਟ ਕਰਨ ਵਾਲੇ ਇਸ ਸੰਦੇਸ਼ ਭਰਪੂਰ ਨਾਟਕ ਵਿੱਚ ਇੰਦਰਜੀਤ ਸਹਾਰਨ, ਸ੍ਰੀਮਤੀ ਜਤਿੰਦਰ ਕੌਰ, ਅਮਰਪਾਲ ਤੇ ਗੁਲਸ਼ਨ ਸੱਗੀ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਇਆ। ਇਸ ਭਾਵਪੂਰਵਕ ਯਾਦਗਾਰੀ ਸਮਾਗਮ ਵਿੱਚ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਦਲਜੀਤ ਸਿੰਘ ਅਰੋੜਾ, ਗੁਰਦੇਵ ਸਿੰਘ ਮਹਿਲਾਂਵਾਲਾ, ਰਮੇਸ਼ ਯਾਦਵ, ਰੇਖਾ ਮਹਾਜਨ, ਟੀ. ਐਸ. ਰਾਜਾ, ਹਰਿੰਦਰ ਸੋਹਲ, ਭੁਪਿੰਦਰ ਸਿੰਘ ਮਠਾਰੂ, ਦੀਪ ਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਲਾ ਨੂੰ ਪ੍ਰੇਮ ਕਰਨ ਵਾਲੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media