ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ)- ਪਸ਼ੂ ਪਾਲਣ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜਾ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2016 ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਸਮਾਪਨ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਕੀਤਾ ਗਿਆ। ਦੂਸਰੇ ਦਿਨ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2016 ਦਾ ਅਰੰਭ ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਕੀਤਾ। ਦੂਸਰੇ ਦਿਨ ਦੇ ਮੁਕਾਬਲਿਆਂ ਵਿੱਚ ਮੱਝਾਂ, ਗਾਵਾਂ, ਸੂਅਰ, ਬੱਤਖਾਂ, ਊਂਠ, ਘੋੜੀਆਂ ਦੇ ਨਾਚ ਅਤੇ ਹੋਰ ਪਸੂਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੋਕੇ ਤੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਵਿਸੇਸ ਮਹਿਮਾਨ ਵਜੋਂ ਸਾਮਿਲ ਹੋਏ ਅਤੇ ਪਸੂਆਂ ਦੇ ਮੁਕਾਬਲਿਆਂ ਵਿੱਚ ਜੇਤੂ ਰਹੇ ਲੋਕਾਂ ਨੂੰ ਇਨਾਮ ਵੰਡੇਂ।
ਸ੍ਰੀ ਮਾਸਟਰ ਮੋਹਣ ਲਾਲ ਸਾਬਕਾ ਮੰਤਰੀ ਪੰਜਾਬ ਨੇ ਸੰਬੋਧਨ ਵਿੱਚ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਅਲੋਪ ਹੋ ਰਹੀਆਂ ਪਸੂਆਂ ਦੀਆਂ ਨਸਲਾਂ ਫਿਰ ਤੋਂ ਹੋਂਦ ਵਿੱਚ ਆਉਂਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਸੜਕਾਂ ਤੇ ਰੂਲ ਰਹੇ ਪਸੂ ਧੰਨ ਨੂੰ ਲੈ ਕੇ ਕਾਫੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਜਿਸ ਦੀ ਤਾਜਾ ਉਦਾਹਰਣ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਪੂਰੇ ਪੰਜਾਬ ਅੰਦਰ ਗਾਊਸਾਲਾਵਾਂ ਦਾ ਨਿਰਮਾਣ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਕਿਸਾਨਾਂ ਦੇ ਅੱਗੇ ਵੱਧਣ ਵਿੱਚ ਸਹਾਈ ਹੁੰਦੇ ਹਨ।
ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਇਸ ਮੌਕੇ ‘ਤੇ ਦੱਸਿਆ ਕਿ ਇਸ ਪਸ਼ੂ ਧੰਨ ਚੈਪੀਅਨਸਿੱਪ ਅਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਜਾਨਵਰਾਂ ਦੇ 56 ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰ ਪਸ਼ੂ ਧੰਨ ਮੇਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਕੁੱਲ 9 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਸ਼ੂ ਮੇਲਿਆਂ ਤੋਂ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਜਾਣਕਾਰੀ ਮਿਲਦੀ ਹੈ।
ਅੱਜ ਦੂਸਰੇ ਦਿਨ ਦੇ ਮੇਲੇ ਦੋਰਾਨ ਝੋਟੇਆਂ ਦੇ ਨਸਲ ਮੁਕਾਬਲਿਆਂ ਵਿੱਚ ਸ.ਸਪੂਰਨ ਸਿੰਘ ਸਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਠਾਨਕੋਟ ਦੇ ਝੋਟੇ ਯੁਵਰਾਜ ਨੇ ਪਹਿਲਾ ਇਨਾਮ ਜਿੱਤਿਆਂ। ਉਨ੍ਹਾਂ ਦੱਸਿਆ ਕਿ ਇਹ ਯੁਵਰਾਜ ਦਾ ਪਹਿਲਾ ਮੁਕਾਬਲਾ ਹੈ। ਇਸੇ ਹੀ ਤਰ੍ਹਾ ਘੋੜੀਆਂ ਦੇ ਨਾਚ ਵਿੱਚੋਂ ਜੁਗਿਆਲ ਨਿਵਾਸੀ ਰਾਕੇਸ ਕੁਮਾਰ ਦੀ ਮਾਰਵਾੜੀ ਨਸਲ ਦੀ ਘੋੜੀ ਲੂਣਾ ਨੇ ਪਹਿਲਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਨੀਲੀ ਰਾਵੀ ਨਸਲ ਦੇ ਕੱਟਾ ਮੁਕਾਬਲਾ ਵਿੱਚੋਂ ਰੁਪ ਸਿੰਘ ਸਪੁੱਤਰ ਭਾਗ ਸਿੰਘ ਨੇ ਪਹਿਲਾ ਇਨਾਮ, ਗਾਊ ਨਸਲ ਵਿਚੋ ਸਾਹੀਵਾਲ ਗਾਂ ਮੁਕਾਬਲਿਆਂ ਵਿੱਚੋਂ ਬਜੀਰ ਸਿੰਘ ਸਪੁੱਤਰ ਹਰੀ ਸਿੰਘ ਨੇ ਪਹਿਲਾ ਇਨਾਮ, ਘੋੜਾ ਨਸਲ ਵਿੱਚੋਂ ਮਾਰਵਾੜੀ ਘੋੜਾ ਜਿਸ ਦਾ ਮਾਲਕ ਰਜਿੰਦਰ ਕੁਮਾਰ ਸਪੁੱਤਰ ਨੰਦ ਲਾਲ ਨੇ ਪਹਿਲਾ ਨੰਬਰ, ਦੁੱਧ ਚੋਆਈ ਮੱਝਾਂ ਦੇ ਮੁਕਾਬਲਿਆਂ ਵਿੱਚੋ ਰੁਪ ਸਿੰਘ ਸਪੁੱਤਰ ਭਾਗ ਸਿੰਘ ਪਿੰਡ ਚੱਕਧਾਰੀਵਾਲ ਨੇ ਪਹਿਲਾ ਇਨਾਮ, ਦੁੱਧ ਚੋਆਈ ਗਾਊਂ ਮੁਕਾਬਲਿਆਂ ਵਿੱਚ ਦੇਵ ਰਾਜ ਸਰਮਾ ਸਪੁੱਤਰ ਗੁਰਦਿਆਲ ਸਰਮਾ ਪਿੰਡ ਪੰਗੋਲੀ ਨੇ ਪਹਿਲਾ ਇਨਾਮ ਜਿੱਤਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਸ੍ਰੀ ਡਾ. ਵਿਜੇ ਕੁਮਾਰ, ਡਾ. ਗੁਲਸ਼ਨ ਚੰਦ, ਕਿਸ਼ਨ ਚੰਦ, ਮਨਮਹੇਸ਼ ਸ਼ਰਮਾ, ਡਾ. ਅਮਿਤ ਸ਼ਰਮਾ, ਡਾ. ਸੁਮੇਸ਼ ਸਿੰਘ, ਮਧੂ ਮਹਾਜਨ ਅਤੇ ਅਗਾਹ ਵਧੂ ਪਸ਼ੂ ਪਾਲਕ ਭਾਰੀ ਗਿਣਤੀ ਵਿੱਚ ਹਾਜਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media