
ਅਲਗਂੋ ਕੋਠੀ, 9 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਆਈ.ਟੀ ਕਾਲਜ ਭਗਵਾਨਪੁਰ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਦੇ ਮੁੱਖ ਅਧਿਆਪਕ ਸੁਭਿੰਦਰਜੀਤ ਸਿੰਘ ਨੂੰ ਸਟੇਟ ਐਵਾਰਡ 2016 ਮਿਲਣ ‘ਤੇ ਸਨਮਾਨਿਤ ਕੀਤਾ ਗਿਆ।ਸਵੇਰ ਦੀ ਸਭਾ ਮੋਕੇ ਕਰਵਾਏ ਗਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਮੋਕੇ ਆਈ. ਟੀ ਕਾਲਜ ਦੇ ਪ੍ਰਿੰਸੀਪਲ ਮਨਮਿੰਦਰ ਸਿੰਘ ਅਤੇ ਚੇਅਰਮੈਨ ਇੰਦਰਜੀਤ ਸਿੰਘ ਵੱਲੋਂ ਸੁਭਿੰਦਰ ਜੀਤ ਸਿੰਘ ਨੂੰ ਜੀ ਆਇਆਂ ਕਹਿੰਦਿਆਂ ਸਟੇਟ ਐਵਾਰਡ ਦੀ ਪ੍ਰਾਪਤੀ ਨੂੰ ਸਾਰੇ ਬਾਰਡਰ ਇਲਾਕੇ ਲਈ ਮਾਨਮੱਤਾ ਦੱਸਿਆ ਅਤੇ ਉਹਨਾਂ ਨੂੰ ਸਿਰੋਪਾਏ ਅਤੇ ਯਾਦਗਾਰੀ ਚਿੰਨ ਭੇਟ ਕੀਤੇ।ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਸੁਭਿੰਦਰ ਜੀਤ ਸਿੰਘ ਨੇ ਕਿਹਾ ਕਿ ਸਖਤ ਮਿਹਨਤ ਤੇ ਦ੍ਰਿੜ ਸੰਕਲਪ ਸਫਲਤਾ ਦੀ ਕੁੰਜੀ ਹੈ।ਇਸ ਮੋਕੇ ਰੇਸ਼ਮ ਸਿੰਘ ਜੂਨੀਅਰ ਸਹਾਇਕ, ਲੱਖਾ ਸਿੰਘ ਸੇਵਾਮੁਕਤ ਪ੍ਰਿਸੀਪਲ, ਰਸ਼ਪਾਲ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media