
ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਅੰਦਰ ਕਿਸਾਨਾਂ ਵਲੋਂ ਤਿਆਰ ਕੀਤੀਆਂ ਜਿਨਸਾਂ ਵੇਚਣ ਲਈ ਹਫਤੇ ਵਿੱਚ ਇਕ ਦਿਨ ਰਾਮਲੀਲਾ ਗਰਾਉਂਡ ਵਿਖੇ ਕਿਸਾਨ ਬਜਾਰ ਲਗਾਇਆ ਜਾਇਆ ਕਰੇਗਾ, ਇਸ ਨਾਲ ਜਿਥੇ ਕਿਸਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ ਉਥੇ ਹੀ ਲੋਕਾਂ ਨੂੰ ਤਾਜਾ ਸਬਜਿਆਂ ਅਤੇ ਹੋਰ ਵਧੀਆ ਜਿਨਸਾ ਉਪਲਭਦ ਹੋਣਗੀਆਂ। ਇਹ ਵਿਚਾਰ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਪ੍ਰੋਗਰੈਸਿਵ ਪਠਾਨਕੋਟ ਲਈ ਕੀਤੀ ਮੀਟਿੰਗ ਦੇ ਦੋਰਾਨ ਪਠਾਨਕੋਟ ਦੀਆਂ ਐਨ.ਜੀ.ਓਜ., ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖਿਆ ਅਦਾਰਿਆਂ ਦੇ ਆਹੁਦੇਦਾਰਾਂ ਅੱਗੇ ਰੱਖੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ, ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ.ਸਿਵਲ ਹਸਪਤਾਲ ਪਠਾਨਕੋਟ , ਡਾ. ਅਮਰੀਕ ਸਿੰਘ ਖੇਤੀਬਾੜੀ ਅਧਿਕਾਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ, ਐਨ.ਜੀ.ਓਜ. ਅਤੇ ਸਮਾਜ ਸੈਵੀ ਸੰਸਥਾਵਾਂ ਦੇ ਆਹੁਦੇਦਾਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਲਈ ਉਨ੍ਹਾਂ ਆਈ.ਟੀ. ਨਾਲ ਜੂੜੇ ਤਿੰਨ ਵੱਡੇ ਪ੍ਰੋਜੈਕਟ ਕੀਤੇ ਹਨ ਅਤੇ ਇਨ੍ਹਾ ਤਿੰਨੋਂ ਪ੍ਰੋਜੈਕਟਾਂ ਤੋਂ ਲੋਕ ਵਧੇਰੇ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਕਸ਼ ਹੈ ਕਿ ਸਰਕਾਰ ਵੱਲੋਂ ਚਲਾਈਆਂ ਗਈਆ ਸੇਵਾਵਾਂ ਹੋਰ ਵੀ ਸੁਖਾਲੇ ਤਰੀਕੇ ਨਾਲ ਜਨਤਾਂ ਤੱਕ ਪਹੁੰਚ ਸਕਣ ਅਤੇ ਲੋਕਾਂ ਨੂੰ ਪਰੇਸਾਨੀ ਨਾ ਉਠਾਉਂਣੀ ਪਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸਾਸਨ ਦਾ ਸਹਿਯੋਗ ਕਰਨ ਅਤੇ ਕੰਮ ਨੂੰ ਹੋਰ ਵੀ ਬਿਹਤਰ ਬਣਾਉਂਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਂਣ ਦੀ ਜਰੁਰਤ ਹੈ। ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਦੀ ਬਿਹਤਰੀ ਲਈ ਖੇਤੀਬਾੜੀ, ਸਿਵਲ ਹਸਪਤਾਲ ਅਤੇ ਸੈਲਫ ਹੈਲਪ ਗਰੁਪਾਂ ਨੂੰ ਆਈ.ਟੀ. ਨਾਲ ਜੋੜਿਆ ਗਿਆ ਹੈ ਅਤੇ ਲੋਕ ਆਨ ਲਾਈਨ ਇਨ੍ਹਾਂ ਸੁਵਿਧਾਵਾਂ ਦਾ ਲਾਭ ਉਠਾ ਰਹੇ ਹਨ। ਹੁਣ ਉਨ੍ਹਾਂ ਦਾ ਅਗਲਾ ਕਦਮ ਬੱਚਿਆਂ ਲਈ ਇਕ ਈ-ਲਾਈਬ੍ਰੇਰੀ ਬਣਾਉਂਣਾ ਹੈ ਇਸ ਵਿੱਚ ਇਕ ਸਥਾਨ ਤੇ ਹੀ ਬੱਚਿਆਂ ਲਈ ਫ੍ਰੀ ਇੰਟਰਨੇਟ ਅਤੇ ਕਿਤਾਬਾਂ ਪੜਨ ਦੀ ਸੁਵਿਧਾ ਹੋਵੇਗੀ ਤਾਂ ਜੋ ਬੱਚੇ ਨੋਕਰੀ ਲਈ ਪ੍ਰੀਖਿਆ ਦੀ ਤਿਆਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਜਲਦੀ ਹੀ ਕੰਮ ਸੁਰੂ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਸਫਲ ਬਣਨ ਲਈ ਇਕ ਵਧੀਆਂ ਪਲੇਟ ਫਾਰਮ ਮਿਲ ਸਕੇ। ਇਸ ਮੀਟਿੰਗ ਦੋਰਾਨ ਵੱਖ ਵੱਖ ਆਹੁਦੇਦਾਰਾਂ ਨੇ ਜਿਲ੍ਹਾ ਪਠਾਨਕੋਟ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਵ ਵੀ ਦਿੱਤੇ।
Punjab Post Daily Online Newspaper & Print Media