ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕੈਬਿਨੇਟ ਨੇ ਸ਼੍ਰੀ ਰਾਜੀਵ ਕੁਮਾਰ ਗੁਪਤਾ, ਆਈ.ਐਫ.ਐਸ (ਏ ਜੀ ਐਮ ਯੂ ਟੀ-88) ਦੀ ਆਇਲ ਇੰਡੀਆ ਲਿਮਟਿਡ (ਓ ਆਈ ਐਲ) ਵਿਚ ਚੀਫ਼ ਵਿਜੀਲੈਂਸ ਆਫ਼ੀਸਰ ਵਜੋਂ, 37,400-67,000 ਰੁਪਏ (ਪੀ.ਬੀ-4) ਦੇ ਤਨਖਾਹ ਸਕੇਲ ਵਿਚ 10,000 ਰੁਪਏ ਦੀ ਗ੍ਰੇਡ ਤਨਖਾਹ ਨਾਲ 3 ਸਾਲ ਦੇ ਮੁਢਲੇ ਡੈਪੂਟੇਸ਼ਨ ਤੇ ਨਿਯੁੱਕਤੀ ਨੂੰ ਪ੍ਰਵਾਨਗੀ ਦਿੱਤੀ ਹੈ।ਪਹਿਲੀ 3 ਸਾਲ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਸੀ ਵੀ ਸੀ ਜਾਂ ਡੀ ਓ ਪੀ ਟੀ ਦੀ ਪੇਸ਼ਗੀ ਪ੍ਰਵਾਨਗੀ ਨਾਲ ਜਾਂ ਅਗਲੇ ਹੁਕਮਾਂ, ਵਿਚੋਂ ਜੋ ਵੀ ਪਹਿਲਾਂ ਹੋਵੇ, ਤੱਕ ਇਹ ਮਿਆਦ ਇਸੇ ਸੰਗਠਨ ਵਿਚ 2 ਸਾਲ ਅਤੇ ਕਿਸੇ ਹੋਰ ਸੰਗਠਨ ਵਿਚ ਤਬਦੀਲ ਕਰਨ ਉੱਤੇ 3 ਸਾਲ ਤੱਕ ਵਧਾਈ ਜਾ ਸਕਦੀ ਹੈ।ਇਹ ਨਿਯੁਕਤੀ ਅਨੰਦ ਕੁਮਾਰ, ਆਈ.ਪੀ.ਐਸ (ਯੂਪੀ-88) ਦੀ ਜਗ੍ਹਾ ‘ਤੇ ਕੀਤੀ ਗਈ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media