Monday, April 6, 2026

ਸੋਨੂੰ ਰੰਧਾਵਾ ਦੇ ਗ੍ਰਹਿ ਵਿਖੇ ਆਈ.ਟੀ ਵਿੰਗ ਦੀ ਵਿਸ਼ਾਲ ਮੀਟਿੰਗ

ppn1811201607

ਬਟਾਲਾ, 18 ਨਵੰਬਰ (ਨਰਿੰਦਰ ਬਰਨਾਲ) – ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਸਬੰਧ ਵਿੱਚ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦੀ ਵਿਸ਼ੇਸ਼ ਮੀਟਿੰਗ ਜਗਦੀਪ ਸਿੰਘ ਸੋਨੂੰ ਰੰਧਾਵਾ ਪ੍ਰਧਾਨ ਆਈ.ਟੀ ਵਿੰਗ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਯੂਥ ਅਕਾਲੀ ਦਲ ਹਲਕਾ ਫਤਿਹਗੜ ਚੂੜੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਸ: ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਾਮਜ਼ਦ ਕਰਨ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਾਹਲੋਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੋਨੂੰ ਰੰਧਾਵਾ ਪ੍ਰਧਾਨ ਆਈ.ਟੀ ਵਿੰਗ ਨੇ ਦੱਸਿਆ ਕਿ ਕਾਹਲੋਂ ਪਰਿਵਾਰ ਵੱਲੋਂ ਪਿਛਲੇ ਪੰਜ ਸਾਲ ਤੋਂ ਹਲਕਾ ਫਤਿਹਗੜ ਚੂੜੀਆਂ ਦਾ ਸਰਬ ਪੱਖੀ ਵਿਕਾਸ ਬਿਨਾ ਕਿਸੇ ਭੇਦ ਭਾਵ ਤੋਂ ਕਰਵਾਇਆ ਗਿਆ ਹੈ ਅਤੇ ਹਰੇਕ ਪਿੰਡ ਨੂੰ ਜ਼ਰੂਰਤ ਅਨੁਸਾਰ ਗ੍ਰਾਂਟ ਮੁਹੱਈਆ ਕਰਵਾ ਕੇ ਹਲਕੇ ਨੂੰ ਖੂਬਸੂਰਤ ਬਣਾਇਆ ਗਿਆ ਹੈ ਜਿਸ ਕਾਰਨ ਲੋਕ ਕਾਹਲੋਂ ਪਰਿਵਾਰ ਦੀ ਕਾਰਗੁਜਾਰੀ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਉਹਨਾਂ ਕਿਹਾ ਕਿ ਆਈ.ਟੀ ਵਿੰਗ ਵੱਲੋਂ ਹਲਕੇ ਦੇ ਹਰੇਕ ਪਿੰਡ ਵਿੱਚ ਪਹੁੰਚ ਕਰ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਜਾਗਰੂਕ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕੀਤਾ ਜਾਵੇਗਾ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਸ: ਨਿਰਮਲ ਸਿੰਘ ਕਾਹਲੋਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਜਗਦੀਪ ਸਿੰਘ ਸੋਨੂੰ ਰੰਧਾਵਾ ਪ੍ਰਧਾਨ ਆਈ.ਟੀ ਵਿੰਗ, ਹਰਮਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ, ਗੁਰਅੰਮ੍ਰਿਤਪਾਲ ਸਿੰਘ ਲਵਲੀ ਪੀ.ਏ, ਮਨਦੀਪ ਸਿੰਘ ਪੀ.ਏ, ਬਲਜੀਤ ਸਿੰਘ ਚੌਹਾਨ, ਗਗਨਦੀਪ ਸਿੰਘ ਰੰਧਾਵਾ ਸਰਕਲ ਪ੍ਰਧਾਨ ਦਿਹਾਤੀ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ, ਹਰਵਿੰਦਰ ਪਾਲ ਭਾਟੀਆ, ਸਚਿਨਦੀਪ ਸਿੰਘ ਕਾਹਲੋਂ, ਅਮਰਿੰਦਰ ਸਿੰਘ, ਗੁਰਮੁਖ ਸਿੰਘ ਸਰਕਲ ਪ੍ਰਧਾਨ, ਨਿਤਿਨ ਨੰਦਾ, ਸੰਦੀਪ ਸਿੰਘ ਰੂਪੋਵਾਲੀ, ਪਵਿੱਤਰਪਾਲ ਰੰਧਾਵਾ, ਭਿੰਦਾ ਰੰਧਾਵਾ, ਹਰਮਨ ਰੰਧਾਵਾ, ਗੁਰਜੰਟ ਰੰਧਾਵਾ, ਆਸ਼ੂ ਬਧਵਾਰ, ਸੋਨੂੰ ਠੱਠਾ, ਡੰਮੀ ਕੁੰਦਰਾ, ਪ੍ਰੇਮ ਸਿੰਘ ਮਾਨ ਡਾਇਰੈਕਟਰ, ਗੁਰਦੀਪ ਸਿੰਘ ਵਾਈਸ ਪ੍ਰਧਾਨ, ਇੰਦਰਬੀਰ ਬਦੇਸ਼ਾ, ਪ੍ਰਭਸ਼ਰਨ, ਪ੍ਰਿੰਸ ਭਾਟੀਆ, ਸਤਨਾਮ ਸਿੰਘ, ਡਿੰਪਲ ਮਾਨ ਸਮੇਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply