
ਚੌਂਕ ਮਹਿਤਾ, 19 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਬੂੜੇ ਨੰਗਲ ਵਿਖੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਬਾਬਾ ਸਾਬਤ ਸ਼ਾਹ ਵਲੀ ਦੀ ਦਰਗਾਹ ਤੇ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਸ਼ੁਰੂ ਹੋਇਆ।ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਸ਼ੇਰਾ ਬੋਹੜ ਵਾਲੀਆ ਤੇ ਬੀਬਾ ਹਰਪ੍ਰੀਤ ਕੈਰੋਂ, ਰਾਜਾ ਮਰਖਾਈ ਤੇ ਬੀਬਾ ਦੀਪ ਕਿਰਨ, ਜੀਤਾ ਪਵਾਰ ਤੇ ਮਿਸ ਸੁਨੀਤਾ ਆਦਿ ਨਾਮਵਾਰ ਕਲਾਕਾਰ ਜੋੜੀਆ ਆਪਣੀ ਗਾਇਕੀ ਰਾਹੀ ਮੇਲੇ ਦੀਆ ਰੋਣਕਾਂ ਵਧਾਈਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਬਾਬਾ ਅਲਾਹੀ ਸ਼ਾਹ ਕਮੇਟੀ ਮਹਿਤਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਦਾ ਮੇਲਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਮੋਹਣ ਸਿੰਘ ਠੇਕੇਦਾਰ, ਮੁੱਖ ਪ੍ਰਬੰਧਕ ਨਿਰਮਲ ਸਿੰਘ ਫੌਜੀ, ਸੰਤੋਖ ਸਿੰਘ, ਮੁੱਖ ਸਲਾਹਕਾਰ ਬੀਬੀ ਅਮਰਜੀਤ ਕੌਰ, ਸਰਪੰਚ ਨਿਰਮਲ ਸਿੰਘ, ਸੈਕਟਰੀ ਗੁਰਦੇਵ ਸਿੰਘ, ਸ੍ਰ. ਲੱਖਾ ਸਿੰਘ ਠੇਕੇਦਾਰ, ਕਰਮ ਸਿੰਘ, ਰਤਨ ਸਿੰਘ, ਕੁੰਨਣ ਸਿੰਘ, ਰਾਜਾ ਜਲੰਧਰ, ਸੁਰਜੀਤ ਸਿੰਘ, ਸਰਬਜੀਤ ਸਿੰਘ, ਫੈਸ਼ਨ ਆਦਿ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media