Saturday, April 11, 2026

24ਵੇਂ ਸਲਾਨਾ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਨੇ ਭਰੀ ਹਾਜ਼ਰੀ

ppn1911201621ਰਈਆ, 19 ਨਵੰਬਰ (ਬਲਵਿੰਦਰ ਸੰਧੂ)- ਕਸਬਾ ਬਿਆਸ ਦੇ ਮੇਨ ਬਾਜ਼ਾਰ ‘ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 24ਵੇਂ ਸਲਾਨਾ ਸਮਾਗਮ ਚ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬਾਜ਼ਾਰ ‘ਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਭਾਈ ਅਮਰਜੀਤ ਸਿੰਘ (ਨਾਨਕਸਰ ਗਾਲਿਬ ਖੁਰਦ ਵਾਲੇ), ਮੀਰੀ ਪੀਰੀ ਜੱਥਾ ਜਗਾਧਰੀ ਵਾਲੇ ਅਤੇ ਭਾਈ ਹਰਮੀਤ ਸਿੰਘ ਦੇ ਜੱਥੇ ਵਲੋਂ ਇਲਾਹੀ ਬਾਣੀ ਦਾ ਉਚਾਰਣ ਕੀਤਾ ਗਿਆ ਅਤੇ ਸਰਬਤ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ।ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਦਰਸਾਉਂਦੇ ਹਰ ਸਾਲ ਕਰਵਾਏ ਜਾਂਦੇ ਇਸ ਗੁਰਮਤਿ ਸਮਾਗਮ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰ ਕੇ ਇਲਾਹੀ ਬਾਣੀ ਨੂੰ ਸਰਵਣ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਸਮਾਗਮ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਪ੍ਰਬੰਧਕਾਂ ਵਲੋਂ ਚੁਣੀ ਗਈ 30 ਮੈਂਬਰੀ ਕਮੇਟੀ ਵਲੋਂ ਬਾਖੂਬੀ ਸੇਵਾ ਨਿਭਾਈ ਗਈ ਅਤੇ ਭੋਗ ਉਪਰੰਤ ਸਾਰੇ ਮੈਂਬਰਾਂ ਨੂੰ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਜ਼ਾਰ ਪ੍ਰਧਾਨ ਤੇ ਮੈਂਬਰ ਪੰਚਾਇਤ ਰਾਮ ਸਰੂਪ ਗਾਰਡ, ਕਮੇਟੀ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਬੱਬਲੂ, ਸਾਬਕਾ ਵਿਧਾਇਕ ਡਾ.ਵੀਰ ਪਵਨ ਕੁਮਾਰ ਭਾਰਦਵਾਜ, ਮੈਂਬਰ ਪੰਚਾਇਤ ਪਵਨ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਸੰਤੋਖ ਸਿੰਘ ਭੁੱਲਰ, ਗੁਰਬਚਨ ਸਿੰਘ ਜਿੰਮੀ, ਕਰਮਜੀਤ ਸਿੰਘ ਰੱਖੜਾ, ਸਤਿੰਦਰਪਾਲ ਸਿੰਘ ਸੁੱਖਾ, ਬਲਵਿੰਦਰ ਸਿੰਘ, ਬਾਬਾ ਹਰਜਿੰਦਰ ਸਿੰਘ ਜ਼ਿੰਦਾ, ਗਗਨਦੀਪ ਸਿੰਘ ਟੌਂਗ, ਜਤਿਨ ਓਹਰੀ, ਰਾਜਨ ਨਾਗਪਾਲ, ਵਰਿੰਦਰ ਸਿੰਘ ਨਿੱਕੂ, ਬਾਬਾ ਪੱਪੂ, ਲਖਬੀਰ ਬਿਸ਼ਟ, ਕਿਸ਼ਨਪਾਲ ਪੱਪੀ, ਹਰੀਸ਼ ਕੁਮਾਰ ਨਾਗਪਾਲ, ਦੀਪਕ ਜ਼ਿਊਲਰਜ, ਅਸੀਮ ਤਨੇਜਾ, ਸ਼ਿਵ ਓਹਰੀ, ਨਰਿੰਦਰਪਾਲ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਟੋਨੀ, ਅਮਰਜੀਤ ਸਿੰਘ ਬੱਬਲ, ਦਵਿੰਦਰਪਾਲ ਸਿੰਘ ਰੱਖੜਾ, ਹਰਮੀਤ ਸਿੰਘ ਜਿੰਮੀ, ਅਵਤਾਰ ਸਿੰਘ ਭੁੱਲਰ, ਭੁਪਿੰਦਰ ਸਿੰਘ ਰੰਧਾਵਾ, ਸੰਨੀ, ਸਾਜਨ ਕਪੂਰ, ਸੁਰਜੀਤ ਸਿੰਘ ਕੰਡਾ, ਕਪਿਲ ਕੰਡਾ, ਪ੍ਰਵੀਨ ਸ਼ਰਮਾ, ਸੋਨੂੰ, ਪੱਪੂ, ਰਾਮ, ਲਛਮਣ, ਮਨੋਜ ਕੁਮਾਰ, ਕੰਵਲਜੀਤ ਸਿੰਘ, ਲੱਕੀ, ਰਿੰਕੂ ਸ਼ਰਮਾ, ਹਰਪ੍ਰੀਤ ਸਿੰਘ ਹੈਪੀ ਸਰ੍ਹਾਏ, ਕਾਕੂ ਆਦਿ ਦੁਕਾਨਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply