Saturday, October 10, 2026

ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ ਦਾ ਸਲਾਨਾ ਸਕੂਲ ਮੈਗਜੀਨ ਪੌਹ ਫੁਟਾਲੇ ਰਲੀਜ

ppn3011201615
ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਜਿਲਾ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ ਵਿੱਚ ਵਾਰਸ਼ਿਕ ਸਕੂਲ ਮੈਗਜੀਨ ਪੌਹ ਫੁਟਾਲੇ ਦੀਆਂ ਲਿਖਤਾਂ ਰਿਲੀਜ ਮੋਕੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਆਪਣੇ ਹੱਥ ਲਿਖਤ ਕਵਿਤਾਵਾਂ ਅਤੇ ਰਚਨਾਵਾਂ ਪੜਕੇ ਸਣਾਈਂਆ।ਇਸ ਰਲੀਜ ਸਮਾਰੋਹ ਵਿੱਚ ਸ਼ਾਮਿਲ ਹੋਏ ਮੌਜੂਦਾ ਐਸ ਐਮ ਸੀ ਕਮੇਟੀ  ਦੇ ਮੇਂਬਰਾਂ ਅਤੇ ਮਹਿਮਾਨਾਂ ਨੇ ਬੱਚੀਆਂ ਦੇ ਕਾਰਜ ਨੂੰ ਬਹੁਤ ਸਰਾਹਿਆ।ਮੈਡਮ ਨੀਲਮ ਰਾਣੀ ਨੇ ਦੱਸਿਆ ਕਿ ਇਸ ਮੈਗਜੀਨ ਨੂੰ ਬਣਾਉਣ ਲਈ ਬੱਚੀਆਂ ਨੇ ਬਹੁਤ ਮਿਹਨਤ ਕੀਤੀ ਹੈ।ਸਾਰਾ ਸਾਲ ਉਨ੍ਹਾਂਨੇ ਰਚਨਾਵਾਂ ਲਿਖੀਆ ਫਿਰ ਉਨ੍ਹਾਂ ਵਿਚੋਂ ਸੱਬਤੋਂ ਉੱਤਮ ਰਚਨਾਵਾਂ ਨੂੰ ਚੁਣਿਆ ਗਿਆ ਅਤੇ ਸੰਗਰਹਿਤ ਕੀਤਾ ਗਿਆ ਇਸ ਵਿੱਚ ਪਹਿਲੀ ਤੋਂ  ਲੈ ਕੇ ਪੰਜਵੀਂ ਤੱਕ ਦੀਆਂ ਜਮਾਤਾਂ ਦੇ ਬੱਚਿਆਂ ਦੀਆਂ ਰਚਨਾਵਾਂ ਸ਼ਾਮਿਲ ਹਨ।

ppn3011201614

ਇਸ ਵਿੱਚ ਪੰਜਾਬੀ, ਹਿੰਦੀ, ਗਣਿਤ, ਆਮ ਜਾਣਕਾਰੀ ਆਦਿ ਸੱਬ ਲਈ ਵਿਸ਼ੇਸ਼ ਸਥਾਨ ਹੈ।ਇਸ ਨੂੰ ਬਣਾਉਣ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਪੂਰਾ ਯੋਗਦਾਨ ਦਿੱਤਾ ਹੈ।ਇਹ ਇੱਕ ਤਰ੍ਹਾਂ ਦਾ ਸਕੂਲ ਦਾ ਮਹੱਤਵਪੂਰਣ ਦਸਤਾਵੇਜ਼ ਬੰਨ ਜਾਂਦਾ ਹੈ।ਇਸ ਨਾਲ ਬੱਚਿਆਂ ਦੀ ਲਿਖਣ ਦੀ ਕਲਾ ਵਿੱਚ ਵਾਧਾ ਹੁੰਦਾ ਹੈ  ਅਤੇ ਇਹ ਇੱਕ ਯਾਦਗਾਰੀ ਚਿੰਨ੍ਹ ਬੰਨ ਕੇ  ਆਉਣ ਵਾਲੇ ਬੱਚਿਆਂ ਦਾ ਮਾਰਗਦਰਸ਼ਨ ਕਰੇਗਾ।ਇਸ ਪਰੋਗਰਾਮ ਵਿੱਚ ਸਕੂਲ ਦੇ ਅਧਿਆਪਕ ਮੈਡਮ ਨੀਤੂ, ਨੀਲਮ ਰਾਣੀ, ਮਮਤਾ ਸਚਦੇਵਾ, ਮੈਡਮ ਮੀਨਾ  ਰਾਣੀ ਅਤੇ ਮੈਡਮ ਕੈਲਾਸ਼ ਰਾਣੀ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply