
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਸਰਕਾਰੀ ਬਹੁਤਕਨੀਕੀ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ‘ਚ ਕਰਵਾਏ ਜਾਂਦੇ ਕਈ ਤਰਾਂ ਦੇ ਕੋਰਸਾਂ ਦੇ ਤਹਿਤ ਪਿੰਡ ਚੱਕਮੁਕੰਦ ਵਿਖੇ ਲੜਕੀਆਂ ਨੂੰ ਸਿਲਾਈ ਕਢਾਈ ਦਾ ਮੁਫਤ 6 ਮਹੀਨੇ ਦਾ ਕੋਰਸ ਕਰਵਾਇਆ ਗਿਆ, ਜਿਸ ਵਿਚ ਸਿਲਾਈ ਸੈਂਟਰ ਦੀ ਇੰਚਾਰਜ ਗੁਰਜੀਤ ਕੌਰ ਵੱਲੋਂ 29 ਲੜਕੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਦੀ ਸਿੱਖਿਆ ਦਿੱਤੀ ਗਈ। ਇਹ ਸਿਲਾਈ ਸੈਂਟਰ ਖੁਲਵਾਉਣ ਦਾ ਉਧਮ ਉਪਰਾਲਾ ਯੂਥ ਆਗੂ ਅਤੇ ਕੇਪੀਕੇਐਫ ਅੰਮ੍ਰਿਤਸਰ ਕੌਸਲ ਦੇ ਕਨਵੀਨਰ ਗੁਰਜੀਤ ਸਿੰਘ ਬਿਟੂ ਚੱਕਮੁਕੰਦ ਵੱਲੋਂ ਕੀਤਾ ਗਿਆ। 6 ਮਹੀਨੇ ਦੇ ਕੋਰਸ ਦੀ ਸਮਾਪਤੀ ਉਪਰੰਤ ਅੱਜ ਵਿਸ਼ੇਸ਼ ਤੌਰ ਤੇ ਯੂਥ ਆਗੂ ਗੁਰਜੀਤ ਸਿੰਘ ਬਿੱਟੂ ਚਕਮੁਕੰਦ, ਸਮਾਜ ਸੇਵਕ ਤਸਵੀਰ ਸਿੰਘ ਲਾਹੌਰੀਆ, ਸੈਂਟਰ ਇੰਚਾਰਜ ਗੁਰਜੀਤ ਕੌਰ, ਅਕਾਲੀ ਆਗੂ ਜਸਵੰਤ ਸਿੰਘ ਨਵੇਂ ਆਦਿ ਵੱਲੋਂ ਲੜਕੀਆਂ ਨੂੰ ਉਨਾਂ ਦੇ ਕੋਰਸ ਪੂਰੇ ਕਰਨ ਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਬਿੱਟੂ ਚੱਕਮੁਕੰਦ ਤੇ ਤਸਵੀਰ ਲਾਹੌਰੀਆ ਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹਰੇਕ ਲੜਕੀ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਵਿਚ ਕਿਸੇ ਸਮੇਂ ਵੀ ਉਹ ਹੁਨਰ ਕੰਮ ਆ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੌਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਸਰਕਾਰੀ ਬਹੁਤਕਨੀਕੀ ਕਾਲਜ ਦੀ ਅਗਵਾਈ ‘ਚ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਲੜਕੀਆਂ ਵੱਲੋਂ ਇਸ ਕੌਰਸ ਨੂੰ 9 ਮਹੀਨੇ ਦਾ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਤਾਂ ਜੋ ਉਹ ਚੰਗੀ ਤਰਾਂ੍ਹ ਸਿਲਾਈ ਕਢਾਈ ਬਾਰੇ ਸਿੱਖਿਆ ਲੈ ਸਕਣ। ਇਸ ਮੌਕੇ ਜਥੇ. ਬਲਵਿੰਦਰ ਸਿੰਘ, ਰਣਬੀਰ ਸਿੰਘ, ਕਾਬਲ ਸਿੰਘ, ਰਾਜਵਿੰਦਰ ਸਿੰਘ, ਹਰਜੀਤ ਸਿੰਘ ਜਥੇ. ਬਲਵੰਤ ਸਿੰਘ, ਫੋਜੀ ਹਰਭਜਨ ਸਿੰਘ ਆਦਿ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media