ਨਵੀਂ ਦਿੱਲੀ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਸੰਘ ਲੋਕ ਸੇਵਾ ਕਮਿਸ਼ਨ ਵੱਲੋਂ 2016 ਵਿੱਚ ਇੰਜੀਨੀਅਰਿੰਗ ਸੇਵਾ ਦੀ ਲਿਖਿਤ ਪ੍ਰੀਖਿਆ ਅਤੇ ਸਤੰਬਰ-ਨਵੰਬਰ 2016 ਵਿੱਚ ਵਿਅਕਤੀਗਤ ਪ੍ਰੀਖਿਆ ਵਿੱਚ ਲਈ ਗਈ ਇੰਟਰਵਿਊ ਦੇ ਆਧਾਰ ਤੇ ਸੰਬੰਧਤ ਮੰਤਰਾਲੇ ਅਤੇ ਵਿਭਾਗਾਂ ਵਿੱਚ ਵੱਖ ਵੱਖ ਅਹੁੱਦਿਆਂ ਲਈ ਕੁਲ 604 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ, ਜਿਸ ਵਿੱਚ ਸਿਵਲ 225, ਮਕੈਨੀਕਲ 179, ਇਲੈਕਟ੍ਰੀਕਲ 106, ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ 94 ਉਮੀਦਵਾਰ ਹਨ।ਵਧੇਰੇ ਜਾਣਕਾਰੀ ਲਈ ਉਮੀਦਵਾਰ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਸੰਘ ਲੋਕ ਸੇਵਾ ਕਮਿਸ਼ਨ ਦੇ ਟੈਲੀਫੋਨ ਨੰਬਰ 011-23385271 , 011-23381125 ਤੇ ਸੰਪਰਕ ਕਰ ਸਕਦੇ ਹਨ।ਨਤੀਜਾ ਸੰਘ ਲੋਕ ਸੇਵਾ ਕਮਿਸ਼ਨ ਦੀ ਵੈਬਸਾਈਟ ‘ਤੇ ਉਪਲੱਬਧ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media