ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)- ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਅਧੀਨ ਸ਼ਾਸਤਰੀ ਨਗਰ ਸਪੋਰਟਸ ਕੰਪਲੈਕਸ ਵਿਖੇ 14, 18 ਸਾਲ ਉਮਰ ਵਰਗ ਦੇ ਖਿਡਾਰੀਆਂ ਦੀਆਂ ਦੋ ਦਿਨਾ ਰਾਸ਼ਟਰ ਪੱਧਰੀ ਪਲੇਠੀਆਂ ਨੈਸ਼ਨਲ ਚਿਲਡਰਨ ਗੇਮਜ਼ 2016 ਸੰਪੰਨ ਹੋ ਗਈਆਂ।ਜਿਸ ਦੋਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।ਪ੍ਰਧਾਨ ਇੰਜੀ: ਸੁਖਵਿੰਦਰ ਪਾਲ ਸਿੰਘ ਤੇ ਜਨਰਲ ਸਕੱਤਰ ਕੋਚ ਗੁਰਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਦੇ ਦੋਰਾਨ ੩੦ ਦੇ ਕਰੀਬ ਵੱਖ ਵੱਖ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ।ਸੰਪੰਨ ਹੋਏ ਬਾਕਸਿੰਗ ਖੇਡ ਮੁਕਾਬਲਿਆਂ ਦੇ ਦੋਰਾਨ ਪੁਰਸ਼ ਵਰਗ ਵਿਚ ਤਾਮਿਲਨਾਡੂ ਤੇ ਮਹਿਲਾਵਾਂ ਦੇ ਵਰਗ ਵਿਚ ਪੰਜਾਬ ਦਾ ਦਬਦਬਾ ਰਿਹਾ।ਇਸ ਦੋਰਾਨ ਖਿਡਾਰਣ ਗਗਨਦੀਪ ਕੋਰ ਤੇ ਕੋਮਲਦੀਪ ਕੋਰ ਦੀ ਕਾਰਗੁਜਾਰੀ ਬਾਕੀਆਂ ਦੇ ਮੁਕਾਬਲੇ ਬੇਹਤਰ ਹੋ ਨਿਬੜੀ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਐਸ.ਐਮ ਕਾਲਜ ਦੀ ਖੇਡ ਮੁੱਖੀ ਤੇ ਅੰਤਰਾਸ਼ਟਰੀ ਖਿਡਾਰਣ ਰੂਬੀ ਮਲਹੋਤਰਾ ਨੇ ਅਦਾ ਕੀਤੀ ਤੇ ਕਿਹਾ ਕਿ ਅਜਿਹੀਆਂ ਖੇਡ ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ਵਿਚ ਬਹੁਪੱਖੀ ਸ਼ਖਸੀਅਤ ਦੇ ਮਾਲਕ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ ਤੇ ਸਭਿਆਚਾਰਕ ਸਾਂਝਾਂ ਦੀਆਂ ਪ੍ਰਤੀਕ ਹੁੰਦੀਆਂ ਹਨ।ਇਸ ਮੋਕੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਤੇ ਜਨਰਲ ਸਕੱਤਰ ਕੋਚ ਬਲਦੇਵ ਰਾਜ ਦੇਵ ਅਤੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਨੇ ਬਾਹਰੋਂ ਆਏ ਖਿਡਾਰੀਆਂ, ਕੋਚਾਂ ਤੇ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਇੰਸ: ਅਰੁਣ ਕੁਮਾਰ, ਮੈਡਮ ਅਨੁਰਾਧਾ ਸ਼ਰਮਾ, ਬਾਕਸਰ ਕੁਲਦੀਪ ਸਿੰਘ, ਡਾ: ਐਸਪੀ ਮਹਿਤਾ, ਬੰਟੀ ਪਹਿਲਵਾਨ, ਅਮਰਜੀਤ ਸਿੰਘ, ਦਵਿੰਦਰ ਕੋਰ, ਅਰਸ਼ਦੀਪ ਸਿੰਘ ਆਦਿ ਹਾਜਰ ਸਨ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …