
ਚੌਂਕ ਮਹਿਤਾ, 4 ਦਸੰਬਰ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਤੋ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਭਲਾਈ ਯੂਥ ਸੇਵਾ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸਰਾਂ ਆਪਣੇ ਸੈਂਕੜੇ ਸਾਥੀਆ ਸਮੇਤ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਹਰੀਸ਼ ਚੌਧਰੀ ਤੇ ਲਾਲੀ ਮਜੀਠੀਆ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।ਵਰਨਣਯੋਗ ਹੈ ਕਿ ਬਲਜੀਤ ਸਰਾਂ ਪਿਛਲੇ ੧੮ ਸਾਲ ਤੋ ਅਕਾਲੀ ਦਲ ‘ਚ ਵੀ ਕੌਮੀ ਮੀਤ ਪ੍ਰਧਾਨ ਵੱਜੋਂ ਸੇਵਾ ਨਿਭਾਉਦੇਂ ਰਹੇ ਹਨ ਪਰ ਪਾਰਟੀ ਤੋ ਬਣਦਾ ਮਾਣ ਸਤਿਕਾਰ ਨਾ ਮਿਲਣ ਕਰਕੇ ਆਪ ਵਿੱਚ ਆ ਗਏ ਹਨ।ਉਨਾਂ ਦਾ ਹਲਕਾ ਜੰਡਿਆਲਾ ਗੁਰੂ ਤੇ ਮਜੀਠਾ ‘ਚ ਲੋਕਾਂ ਨਾਲ ਆਮ ਮਿਲਨ ‘ਤੇ ਹਰ ਦੁੱਖ ਸੁੱਖ ਵਿੱਚ ਸਾਥ ਦੇਣ ਸਦਕਾ ਚੰਗਾ ਅਸਰ ਰਸੂਖ ਹੈ ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕ ਉਨਾਂ ਦੇ ਨਾਲ ਹਨ ਤੇ ਉਨਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਹੋਰ ਵੀ ਮਜਬੂਤ ਹੋਵੇਗੀ ।ਉਨਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਨ ਵਾਲਿਆ ਵਿੱਚ ਕਰਨੈਲ ਸਿੰਘ ਕੋਟ ਹਯਾਤ, ਬਖਸੀਸ਼ ਸਿੰਘ ਫੌਜੀ ਡੇਹਰੀਵਾਲ, ਹਰਪ੍ਰੀਤ ਸਿੰਘ ਹੈਪੀ, ਸ਼ਮਸੇਰ ਸਿੰਘ ਮਹਿਸਮਪੁਰ, ਮਲੂਕ ਸਿਘ ਫੌਜੀ, ਬਲਦੇਵ ਸਿੰਘ ਦੇਬਾ, ਜਗਰੂਪ ਸਿੰਘ,ਠੇਕੇਦਾਰ ਗੁਰਜੀਤ ਸਿੰਘ, ਗੁਲਬੀਰ ਸਿੰਘ ਗਿੱਲ, ਬਲਜਿੰਦਰ ਸਿੰਘ ਮੀਰਾਂਚੱਕ, ਗੁਰਪ੍ਰੀਤ ਸਿੰਘ, ਨਿਰਵੈਰ ਸਿੰਘ, ਸੁਰਜੀਤ ਸਿੰਘ ਆਦਿ ਆਗੂ ਸ਼ਾਮਲ ਹਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media