ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ ਸੱਗੂ)- ਸ਼ੋਮ੍ਰਣੀ ਅਕਾਲੀ ਜਥਾ ਸ਼ਹਿਰੀ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੇਬਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਖਾਲਸਾ ਦਾ ਅੱਜ ਦਿਹਾਂਤ ਹੋ ਗਿਆ, ਉਹ ਕੁੱਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ।ਗੁਰਮੁੱਖ ਸਿੰਘ ਖਾਲਸਾ ਦਾ ਸਸਕਾਰ ਅੱਜ ਚਾਟੀਵਿੰਡ ਚੌਂਕ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਉਨ੍ਹਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਉਨਾਂ ਚਿਤਾ ਨੂੰ ਅਗਨੀ ਵੱਡੇ ਸਪੁੱਤਰ ਜਸਕੀਰਤ ਸਿੰਘ ਬੰਟੀ ਨੇ ਦਿਖਾਈ।ਗੁਰਮੁੱਖ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਉਨ੍ਹਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਕਾਂਗਰਸੀ ਆਗੂ ਤੇ ਹਲਕਾ ਦੱਖਣੀ ਤੋਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਗੁਰਪ੍ਰਤਾਪ ਸਿੰਘ ਟਿੱਕਾ ਅਕਾਲੀ ਜਥਾ ਸ਼ਹਿਰੀ ਕਾਰਜਕਾਰੀ ਪ੍ਰਧਾਨ, ਅਕਾਲੀ ਜਥਾ ਸ਼ਹਿਰੀ ਦੇ ਜਨਰਲ ਸਕੱਤਰ ਪੂਰਨ ਸਿੰਘ ਮੱਤੇਵਾਲ, ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੋਰ, ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਕੰਵਲਨੈਣ ਸਿੰਘ ਗੁੱਲੂ, ਦਲਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਸ਼ੇਰ, ਕੌਂਸਲਰ ਕੌਂਸਲਰ ਮਨਮੋਹਨ ਸਿੰਘ ਟੀਟੂ, ਜਸਕੀਰਤ ਸਿੰਘ ਸੁਲਤਾਨਵਿੰਡ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਲਖਬੀਰ ਸਿੰਘ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ, ਭਰਪੂਰ ਸਿੰਘ ਮੈਂਬਰ ਚੀਫ ਖਾਲਸਾ ਦੀਵਾਨ, ਆਪ ਆਗੂ ਬਲਵਿੰਦਰ ਸਿੰਘ, ਮਨੋਹਰ ਲਾਲ ਛੇਹਰਟਾ, ਗੁਰਦਿਆਲ ਸਿੰਘ ਹੁੰਦਲ, ਐਡਵੋਕੇਟ ਸਰਬਜੀਤ ਸਿੰਘ, ਰਾਮ ਸਿੰਘ ਨਾਗਪਾਲ, ਠੇਕੇਦਾਰ ਹਰਜਿੰਦਰ ਸਿੰਘ ਬੱਬੂ, ਬਲਬੀਰ ਸਿੰਘ ਬੀਰਾ, ਇੰਸਪੈਕਟਰ ਗਣੇਸ਼ ਕੁਮਾਰ, ਸੁਰਜੀਤ ਸਿੰਘ ਸੰਧੂ, ਕੁਲਵੰਤ ਸ਼ਰਮਾ, ਗੁਰਮੁੱਖ ਸਿੰਘ ਬਿੱਟੂ, ਰਾਮ ਸਿੰਘ ਰਾਮਾ, ਨਰੇਸ਼ ਕੁਮਾਰ ਆਦਿ ਵਰਨਣਯੋਗ ਹਨ। ਤਕਰੀਬਨ 62 ਸਾਲਾ ਗੁਰਮੁੱਖ ਸਿੰਘ ਖਾਲਸਾ ਜੋ ਕੁੱਝ ਸਮੇਂ ਤੋਂ ਬਿਮਾਰ ਸਨ।ਆਪਣੇ ਪਿੱਛੇ ਦੋ ਬੇਟੇ ਜਸਕੀਰਤ ਸਿੰਘ ਬੰਟੀ ਤੇ ਨਵਦੀਪ ਸਿੰਘ ਦੀਪ ਨੂੰ ਛੱਡ ਗਏ ਹਨ।ਜਦਕਿ ਉਨ੍ਹਾਂ ਦੀ ਧਰਮਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਚੌੜਾ ਬਜ਼ਾਰ, ਗੋਬਿੰਦ ਨਗਰ ਵਿਖੇ ੧੩ ਦਸੰਬਰ ਮੰਗਲਵਾਰ ਨੂੰ ਹੋਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …