ਪਠਾਨਕੋਟ, ੫ ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀਆਂ ਹਦਾਇਤਾ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਨਗੋਤਾ (ਧਾਰ) ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਪੈਨਲ ਲਾਇਅਰ ਮਿਸ ਆਰਤੀ ਤੱਤਿਆਲ ਅਤੇ ਮਿਸ ਆਸਾ ਮਹਾਜਨ ਅਤੇ ਸ੍ਰੀ ਜਗੋਦਿਰ ਪਾਲ ਲੀਗਲ ਅਡਵਾਇਜਰ ਵਲੋ ਕੀਤਾ ਗਿਆ।150 ਸਕੂਲੀ ਬੱਚੇ ਸ਼ਾਮਲ ਸਨ। ਇਸ ਮੌਕੇ ਪੈਨਲ ਲਾਇਅਰ ਮਿਸ ਆਰਤੀ ਤੱਤਿਆਲ ਅਤੇ ਮਿਸ ਆਸ਼ਾ ਮਹਾਜਨ ਸ੍ਰੀ ਜਗੋਦਿਰ ਪਾਲ ਲੀਗਲ ਅਡਵਾਇਜਰ ਵੱਲੋਂ ਹਾਜ਼ਰ ਹੋਏ ਸਕੂਲੀ ਬੱਚਿਆਂ ਨਾਲ ਕਾਨੂੰਨੀ ਅਧਿਕਾਰਾਂ ਬਾਰੇ ਵਿਚਾਰ ਪ੍ਰਗਟ ਕੀਤੇ ਗਏ।ਉਹਨਾਂ ਨੇ ਬੱਚਿਆਂ ਦੇ ਹੱਕਾਂ ਵਿਚ ਬਣੇ ਕਾਨੂੰਨੀ ਅਧਿਕਾਰਾਂ ਬਾਰੇ, ਮੁਫਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਅਤੇ ਜਿਨਾ ਦੀ ਆਮਦਨ 150000 ਤੋ ਘੱਟ ਹੈ ਉਹ ਵਿਅਕਤੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋ ਮੁਫਤ ਵਕੀਲ ਲੈ ਸਕਦਾ ਹੈ, ਅਪਰਾਧ ਪੀੜ੍ਹਤ ਮੁਆਵਜ਼ਾ ਸਕੀਮ ਅਤੇ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਅਧਿਆਪਕ ਵੀ ਸ਼ਾਮਲ ਸਨ ।