ਜੰਡਿਆਲਾ ਗੁਰੂ, (ਹਰਿੰਦਰ ਪਾਲ ਸਿੰਘ) – ਸਰਕਲ ਜੰਡਿਆਲਾ ਦਿਹਾਤੀ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਜਥੇਦਾਰ ਸਕੱਤਰ ਸਿੰਘ ਦੇਵੀਦਾਸਪੁਰਾ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਤਕਰੀਬਨ 30-35 ਮੌਜੂਦਾ ਅਕਾਲੀ ਸਰਪੰਚ, ਕਈ ਸਾਬਕਾ ਸਰਪੰਚ, ਸਰਕਲ ਪ੍ਰਧਾਨ, ਯੂਥ ਪ੍ਰਧਾਨ, ਆਈ.ਟੀ ਵਿੰਗ ਹਲਕਾ ਕਨਵੀਨਰ, ਸਾਬਕਾ ਚੇਅਰਮੈਨ, ਅਕਾਲੀ ਦਲ ਬਾਦਲ ਦੇ ਆਗੂ, ਯੂਥ ਵਿੰਗ ਆਗੂ ਤੇ ਵਰਕਰਾਂ ਨੇ ਭਾਗ ਲਿਆ ਤੇ ਜਥੇਦਾਰ ਸਕੱਤਰ ਸਿੰਘ ਦੀ ਅਗਵਾਈ ਹੇਠ ਚੇਅਰਮੈਨ ਗੁਰਜਿੰਦਰ ਸਿੰਘ ਢਪੱਈਆ ਨਾਲ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ।ਸਾਰੇ ਆਗੂਆਂ ਨੇ ਚੋਣਾਂ ਵਿੱਚ ਇਕਮੁੱਠ ਹੋ ਕੇ ਚੱਲਣ ਦਾ ਪ੍ਰਣ ਕੀਤਾ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media