Friday, June 12, 2026

ਰੋਡ ਸ਼ੋਅ ਦੀ ਤਿਆਰੀ ਲਈ ਹੋਈ ਆਪ ਦੀ ਮੀਟਿੰਗ

ppn1012201609ਪੱਟੀ, 10 ਦਸੰਬਰ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਦੇ ਹੱਕ ਵਿੱਚ ਕੀਤੇ ਜਾ ਰਹੇ ਰੋਡ ਸ਼ੋਅ ਦੀਆ ਤਿਆਰੀਆਂ ਦੇ ਮੰਦੇਨਜਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਦੇ ਗ੍ਰਹਿ ਵਿੱਖੇ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਰੋਡ ਸ਼ੋਅ ਸਵੇਰੇ 9 ਵਜੇ ਪੱਟੀ ਮੋੜ ਤੋ ਸੁਰੂ ਹੋਵੇਗਾ ਤੇ ਸਭਰਾ, ਚੀਮਾ , ਬਰਵਾਲਾ, ਕੋਟ ਬੁੱਢਾ, ਤੂਤ ਭਗਾਲਾ ਆਦਿ ਪਿੰਡਾ ਦੇ ਵਿੱਚ ਦੀ ਹੋ ਕੇ 3 ਸਰਕਲਾਂ ਦੇ ਪਿੰਡਾ ਵਿੱਚੋ ਦੀ ਜਾਂਦਾ ਪਾਰਟੀ ਦੇ ਚੌਣ ਮੈਨੀਫੈਸਟੋ ਦਾ ਪ੍ਰਚਾਰ ਕਰੇਗਾ।ਇਸ ਮੋਕੇ ਤੇ ਬੋਲਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ।ਦਵਿੰਦਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਪੱਟੀ ਦੇ ਲੋਕ ਚੋਣਾਂ ਦੀ ਤਰੀਕ ਦੀ ਉਡੀਕ ਕਰ ਰਹੇ ਨੇ ਇਸ ਵਾਰ ਲੋਕ ਅਕਾਲੀਆਂ ਕਾਂਗਰਸੀਆ ਨੂੰ ਦਿਖਾ ਦੇਣਗੇ ਕਿ ਆਮ ਆਦਮੀ ਦੀ ਤਾਕਤ ਕੀ ਹੁੰਦੀ ਹੈ। ਉਹਨਾ ਕਿਹਾ ਕਿ ਪੱਟੀ ਹਲਕੇ ਤੋ ਆਪ ਬਹੁਤ ਵੱਡੀ ਲੀਡ ਹਾਸਲ ਕਰੇਗੀ ਤੇ ਸ਼ੀਟ ਜਿੱਤ ਕੇ ਅਰਵਿੰਦ ਕੈਜਰੀਵਾਲ ਦੀ ਝੋਲੀ ਵਿੱਚ ਪਾਵੇਗੀ। ਦਵਿੰਦਰਜੀਤ ਸਿੰਘ ਢਿੱਲੋ ਨੇ ਪੱਟੀ ਹਲਕੇ ਦੀ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਰੋਡ ਸ਼ੋਅ ਵਿੱਚ ਵੱਧ ਤੋ ਵੱਧ ਹਿੱਸਾ ਲੈਣ।ਇਸ ਮੋਕੇ ਤੇ ਸਮਾਜ ਸੇਵੀ ਪਿ੍ਰੰਸ ਧੁੰਨਾ, ਸਵਰਨ ਸਿੰਘ, ਅਮਰਪ੍ਰੀਤ ਸਿੰਘ, ਰਤਨ ਸਿੰਘ, ਕਸ਼ਮੀਰ ਸਿੰਘ, ਅੰਗਰੇਜ ਸਿੰਘ, ਡਾ ਨਿਰਮਲ ਸਿੰਘ, ਮਾਸਟਰ ਗੁਰਦਿਆਲ ਸਿੰਘ, ਰਛਪਾਲ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ ਲੋਹਕਾ, ਹਰਭਜਨ ਸਿੰਘ, ਗੁਲਾਬ ਸਿੰਘ, ਅਜੇ ਕੁਮਾਰ, ਕੁੰਲਵੰਤ ਸਿੰਘ ਕਲਸੀ, ਸੁਖਦੇਵ ਸਿੰਘ, ਮਹਿੰਦਰ ਸਿੰਘ, ਚੈਚਲ ਸਿੰਘ, ਸਵਰਨ ਸਿੰਘ, ਗਿਆਨੀ ਅਜੀਤ ਸਿੰਘ, ਸਾਹਿਬ ਸਿੰਘ ਸਭਰਾ , ਪਲਵਿੰਦਰ ਸਿੰਘ ਜੰਡਾ ਆਦਿ ਹਾਜਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply