ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ): ਫਾਜ਼ਿਲਕਾ-ਅਬੋਹਰ ਰੋਡ ਤੇ ਇੱਥੋਂ ਲਗਭਞ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਵਨਵਾਲਾ ਹਨਵੰਤਾ ਵਿਚ ਸਥਿਤ ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਰਾਮਦੇਵ ਜੀ ਦੇ ਸਾਹਮਣੇ ਸ਼ੀਸ਼ ਝੁਕਾਇਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜ਼ਾਰੀ ਮਨੀ ਰਾਮ ਨੇ ਦੱਸਿਆ ਕਿ ਮੇਲੇ ਦੌਰਾਨ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਨਮਕ, ਝਾੜੂ ਅਤੇ ਹੋਰ ਖਾਣਪੀਣ ਵਾਲੀਆਂ ਚੀਜ਼ਾਂ ਦਾ ਪ੍ਰਸ਼ਾਦ ਵੰਡਿਆ। ਸ਼ਰਧਾਧਾਲੂਆਂ ਨੇ ਮੰਦਰ ਵਿਚ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਸ਼ਰਧਾ ਨਾਲ ਆਉਣ ਵਾਲੇ ਸ਼ਰਧਾਲੂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਦੌਰਾਨ ਮੰਦਰ ਦੇ ਵੇਹੜੇ ਵਿਚ ਵਿਸ਼ੇਸ਼ ਰੂਪ ਨਾਲ ਸ਼ਰਧਾਲੂਆਂ ਲਈ ਪ੍ਰਸਾਦ ਸਟਾਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੰਦਰ ਪ੍ਰਬੰਧਕ ਕੇਟੀ ਵੱਲੋਂ ਦਿਨ ਭਰ ਅਤੁੱਟ ਲੰਗਰ ਵੰਡਿਆ ਗਿਆ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media