
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ)- ਭ੍ਰਿਸ਼ਟਾਚਾਰ ਦੇ ਪੈਸੇ ਤੋਂ ਬਣੀਆਂ ਸਿਆਸੀ ਪਾਰਟੀਆਂ ਕਦੇ ਵੀ ਭ੍ਰਿਸ਼ਟਾਚਾਰ ਨੂੰ ਬੰਦ ਨਹੀਂ ਕਰਵਾ ਸਕਦੀਆਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ‘ਆਪ’ ਦੇ ਅੰਮ੍ਰਿਤਸਰ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਮੌਦੀ ਤੇ ਤਿਖੇ ਸ਼ਬਦੀ ਹਮਲੇ ਕਰਦਿਆਂ ਨੋਟਬੰਦੀ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਖਾਤਿਆਂ ‘ਚ ਜਮ੍ਹਾ ਹੋਣ ਵਾਲੇ 500-1000 ਦੇ ਨੋਟਾਂ ਦੀ ਜਾਂਚ ਨਾ ਕਰਨ ਅਤੇ ਨਾ ਹੀ ਕੋਈ ਟੈਕਸ ਲਗਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਬਿਆਨ ਨੇ ਜਨਤਾ ਦੇ ਇਸ ਸ਼ੱਕ ਨੂੰ ਯਕੀਨ ਵਿਚ ਬਦਲ ਦਿੱਤਾ ਹੈ ਕਿ ਨੋਟਬੰਦੀ ਕਰਕੇ ਲੋਕਾਂ ਨੂੰ ਕਤਾਰਾਂ ਵਿਚ ਲਗਾਉਣ ਦਾ ਮਕਸਦ ਸਿਰਫ ਬੈਂਕਾਂ ਨੂੰ ਭਰਨਾ ਸੀ, ਕਿਉਂਕਿ ਪ੍ਰਧਾਨ ਮੰਤਰੀ ਮੌਦੀ ਨੇ ਕਈ ਸ਼ਹੂਕਾਰਾਂ ਦੇ ਕਰੋੜਾਂ ਰੁਪਇਆਂ ਦੇ ਕਰਜ਼ੇ ਮੁਆਫ ਕਰਕੇ ਬੈਂਕਾਂ ਨੂੰ ਖਾਲੀ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਬਿਆਨ ਤੋਂ ਬਾਅਦ ਹੁਣ ਸਾਰੇ ਕਾਲੇ ਧਨ ਵਾਲੇ ਲੋਗ ਰਾਜਨੀਤਿਕ ਪਾਰਟੀਆਂ ਦਾ ਸਹਾਰਾ ਵੀ ਲੈ ਸਕਦੇ ਹਨ ਅਤੇ ਇਸ ਨਾਲ ਆਸਾਨੀ ਨਾਲ ਕਾਲੇ ਧਨ ਵਾਲੇ ਬਚ ਕੇ ਨਿਕਲ ਜਾਣਗੇ ਜਦਕਿ ਮਿਹਨਤ ਮਜ਼ਦੂਰੀ ਕਰਕੇ ਪੈਸੇ ਕਮਾਉਣ ਵਾਲੇ ਸਾਰੇ ਭੋਲੇ-ਭਾਲੇ ਲੋਕ ਏਨੇ ਦਿਨਾਂ ਤੋਂ ਪ੍ਰਧਾਨ ਮੰਤਰੀ ਮੌਦੀ ‘ਤੇ ਯਕੀਨ ਕਰਕੇ ਬੈਂਕਾਂ ਦੀਆਂ ਕਤਾਰਾਂ ‘ਚ ਲੱਗੇ ਹੋਏ ਸਨ।
ਡਾ. ਨਿਝਰ ਨੇ ਇਹ ਵੀ ਕਿਹਾ ਕਿ ਮੌਦੀ ਦੀ ਇਲੈਕਸ਼ਨ ਵਿਚ ਜਿਨ੍ਹਾਂ 20 ਹਜ਼ਾਰ ਕਰੋੜ ਰੁਪਏ ਲਗਾਏ ਸਨ, ਉਨ੍ਹਾਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਇਹ ਸਾਰੀ ਸਾਜ਼ਿਸ਼ ਰਚੀ ਗਈ ਸੀ।ਡਾ. ਨਿੱਝਰ ਹਲਕਾ ਦੱਖਣੀ ਦੀ ਮਹੰਤ ਮੂਲ ਸਿੰਘ ਕਲੌਨੀ ਵਿਚ ਪ੍ਰਚਾਰ ਮੁਹਿੰਮ ਕਰ ਰਹੇ ਸਨ।ਇਸ ਮੌਕੇ ਡਾ. ਰਣਜੀਤ ਸਿੰਘ ਬੁੱਟਰ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਡਾਇਮੰਡ, ਮਨਿੰਦਰਪਾਲ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media