Friday, March 27, 2026

ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਸਾਨੂੰ ਸ਼ਵਦੇਸੀ ਸਮਾਨ ਵਰਤਣਾ ਚਾਹੀਦਾ – ਜੌਲੀ

ppn1712201616
ਪੱਟੀ, 17 ਦਸੰਬਰ (ਅਵਤਾਰ ਢਿਲੋਂ) – ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕੱਲਬ ਪੱਟੀ ਵਿਖੇ ਪਤੰਜ਼ਲੀ ਯੋਗ ਸੰਮਤੀ ਪੱਟੀ ਵੱਲੋਂ ਅਡਵਾਂਸ ਯੋਗ ਟ੍ਰੇਨਿੰਗ ਹਰਿਦੁਆਰ ਤੋ ਕਰਕੇ ਆਏ ਯੋਗ ਟੀਚਰਾਂ ਨੂੰ ਪ੍ਰਮਾਣ ਪੱਤਰ ਤੇ ਸਰਟੀਫਿਕੇਟ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਅੰਮ੍ਰਿਤਸਰ ਦੇ ਅਸਿਸਟੈਂਟ ਕਮਿਸ਼ਨਰ ਰਣਜੀਤ ਸਿੰਘ ਸ਼ਾਮਲ ਹੋਏ। ਉਨਾਂ ਦੇ ਨਾਲ ਸਮਾਜ਼ ਸੇਵੀ ਵਿਨੋਦ ਕੁਮਾਰ ਸ਼ਰਮਾ, ਜਸਬੀਰ ਕੌਰ, ਪ੍ਰਿੰ: ਰਜਿੰਦਰ ਸ਼ਰਮਾ ਸ਼ਾਮਲ ਸਨ।ਯੋਗ ਸਾਧਕਾਂ ਨੂੰ ਯੋਗ ਕ੍ਰਿਆਵਾਂ ਕਰਵਾਉਣ ਉਪਰੰਤ ਪੰਜਾਬ ਪੰਤਜ਼ਲੀ ਕਾਰਜ਼ਕਾਰਨੀ ਦੇ ਮੈਂਬਰ ਪਰਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਪੰਤਜ਼ਲੀ ਵੱਲੋ ਯੋਗ ਕ੍ਰਾਂਤੀ, ਆਯੂਰਵੈਦ ਕ੍ਰਾਂਤੀ ਤੋ ਬਾਦ ਆਰਥਿਕ ਕ੍ਰਾਂਤੀ ਵਲ ਆਪਣੇ ਕਦਮ ਵਧਾਏ ਜਾ ਰਹੇ ਹਨ, ਜਿਸ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਪਹਿਲ ਕੀਤੀ ਜਾ ਰਹੀ ਹੈ ਅਤੇ ਇਸੇ ਸਬੰਧ ਵਿਚ 26 ਦਸੰਬਰ ਤੋ 5 ਦਿਨਾਂ ਕੈਂਪ ਹਰਿਦੁਆਰ ਵਿਖੇ 18 ਤੋ 30 ਸਾਲ ਦੀ ਉਮਰ ਵਾਲੇ ਨੌਜਵਾਨਾਂ ਲੜਕੇ-ਲੜਕੀਆਂ ਲਈ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਸਾਨੂੰ ਸਭ ਨੂੰ ਸ਼ਵਦੇਸੀ ਦਾ ਹੀ ਬਣਿਆ ਸਮਾਨ ਵਰਤਣਾ ਚਾਹੀਦਾ ਹੈ।
ਇਸ ਮੌਕੇ ਵਿਨੋਦ ਕੁਮਾਰ, ਜਸਬੀਰ ਕੌਰ, ਰਜਿੰਦਰ ਸ਼ਰਮਾ, ਭਵਨ ਕੁਮਾਰ ਟਾਹ ਨੇ ਕਿਹਾ ਕਿ ਯੋਗ ਅੱਜ ਦੀ ਤੇਜ਼ ਤਰਾਰ ਜਿੰਦਗੀ ਵਿਚ ਹਰ ਇਕ ਲਈ ਜ਼ਰੂਰੀ ਹੈ।ਅਸਿਸਟੈਂਟ ਕਮਿਸ਼ਨਰ ਨੇ ਆਪਣੀ ਕਾਮਯਾਬੀ ਪਿਛੇ ਯੋਗ ਦਾ ਅਹਿਮ ਰੋਲ ਹੋਣ ਦੀ ਗੱਲ ਕਬੂਲਦਿਆਂ ਯੋਗ ਟੀਚਰ ਬਣ ਕੇ ਆਏ ਬਲਦੇਵ ਸਿੰਘ ਮਹਿਤਾ ਅਤੇ ਲਖਬੀਰ ਸਿੰਘ ਸ਼ਹੀਦ ਨੂੰ ਪ੍ਰਮਾਣ ਪੱਤਰ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਜ਼ਿਲਾ ਪ੍ਰਧਾਨ ਰਮੇਸ਼ ਚੋਪੜਾ, ਭਾਰਤ ਸਵੈ-ਭਿਮਾਨ ਦੇ ਜ਼ਿਲਾ ਪ੍ਰਧਾਨ ਕਰਨ ਬਜ਼ਾਜ਼, ਮਹਿਲਾ ਪ੍ਰਧਾਨ ਸਿਮਰਨਜੀਤ ਕੌਰ, ਵਾਈਸ ਪ੍ਰਧਾਨ ਕੰਵਲਜੀਤ ਕੌਰ ਜੌਲੀ, ਭੋਲਾ ਵੈਦ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply