
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ)- ਠੰਡ ਦੇ ਮੌਸਮ ਨੂੰ ਦੇਖਦੇ ਹਰ ਸਾਲ ਦੀ ਤਰਾਂ ਗਾਉਂ ਸ਼ਾਲ੍ਹਾ (ਬਾਬਾ ਭੋੜੀ) ਵਿਖੇ ਠੰਡ ਦੇ ਮੌਸਮ ਵਿਚ ਸੜਕਾਂ ‘ਤੇ ਸੋਂਦੇ ਲੋਕਾਂ ਨੂੰ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿਚ ਗਰਮ ਕੰਬਲ ਵੰਡੇ ਗਏ।ਏ.ਡੀ.ਸੀ.ਪੀ ਟਰੈਫਿਕ ਗੁਰਚਰਨ ਸਿੰਘ ਨੇ ਇਸ ਸਮੇਂ ਪਹੁੰਚ ਕੇ ਫਰੈਂਡਜ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਉਨ੍ਹਾਂ ਦੇ ਸਾਥੀ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਦਾ ਸ਼ਲਾਘਾਯੋਗ ਉਪਰਾਲਾ ਕਰ ਰਹੇ ਹਨ।ਪ੍ਰਧਾਨ ਗਿਨੀ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਰੈਂਡਜ ਕਲੱਬ ਵੱਲੋਂ ਹਮੇਸ਼ਾਂ ਹੀ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਕੁੱਝ ਰਾਹਤ ਦੇਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਕਲੱਬ ਦੇ ਮੈਂਬਰਾਂ ਵੱਲੋਂ 31 ਦਿਸੰਬਰ ਤੱਕ ਲਗਾਤਾਰ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ ਜਾਣਗੇ ਅਤੇ ਅੱਗੇ ਵੀ ਲੋਕ ਭਲਾਈ ਦੇ ਇਹ ਕੰਮ ਜਾਰੀ ਰਹਿਣਗੇ।ਗਿਨੀ ਭਾਟੀਆ ਅਤੇ ਮੈਂਬਰਾਂ ਵੱਲੋਂ ਏ.ਡੀ.ਸੀ.ਪੀ ਟਰੈਫਿਕ ਗੁਰਚਰਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜਨਰਲ ਸੈਕਟਰੀ ਅਸ਼ੀਸ਼ ਮਹਾਜਨ, ਸੁਨੀਲ ਵਿੱਜ, ਵਿੱਕੀ ਅਰੋੜਾ, ਰਾਹੂਲ ਅਰੋੜਾ, ਸ਼ੈਂਕੀ ਭਾਟੀਆ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media