ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸ਼ਹਿਰ ਦੀ ਰੇਲਵੇ ਕ੍ਰਾਸਿੰਗ ਜਿਸ ਤੇ ਦਿਨ ਵਿਚ ਲਗਭਗ ਡੇਢ ਦਰਜ਼ਨ ਵਾਰ ਫਾਟਕ ਬੰਦ ਰਹਿੰਦਾ ਹੈ, ਜਿਸ ਕਾਰਨ ਸ਼ਹਿਰ ਦੋ ਹਿੱਸਿਆਂ ਵਿਚ ਵੰਡ ਜਾਂਦਾ ਹੈ ਅਤੇ ਬੰਦ ਫਾਟਕ ਕਾਰਨ ਲੋਕਾਂ ਨੂੰ ਆਵਾਜ਼ਾਈ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਹਰ ਰੋਜ਼ ਦੋ ਚਾਰ ਹੋਣਾ ਪੈਂਦਾ ਸੀ। ਹੁਣ ਇਸ ਰੇਲਵੇ ਕ੍ਰਾਸਿੰਗ ਤੇ ਅੰਡਰਬ੍ਰਿਜ਼ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ। ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ। ਫਾਜ਼ਿਲਕਾ ਵਿਚ ਅੰਡਰਬ੍ਰਿਜ਼ ਬਣਾਉਣ ਨੂੰ ਲੈ ਕੇ ਲਗਾਏ ਜਾ ਰਹੇ ਅਨੁਮਾਨਾਂ ਦੇ ਵਿਚਕਾਰ ਭਾਜਪਾ ਲੀਗਲ ਸੈਲ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਨਰਿੰਦਰ ਮੈਨੀ ਨੇ ਅੱਜ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਹੈ ਕਿ ਇੱਕ ਦਹਾਕੇ ਪੁਰਾਣੀ ਅੰਡਰਬ੍ਰਿਜ਼ ਦੀ ਮੰਗ ਹੁਣ ਮੂਰਤ ਰੂਪ ਲੈਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਪਹਿਲਾਂ ਹੀ ਸ਼ੁਰੂ ਹੋ ਜਾਣਾ ਸੀ ਪਰ ਉਸ ਸਮੇਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਸੀ। ਇਸ ਲਈ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਰੇਲਵੇ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਭੇਂਟ ਕਰਕੇ ਅਜਿਹਾ ਨਕਸਾ ਤਿਆਰ ਕਰਵਾਇਆ ਤਾਕਿ ਦੁਕਾਨਦਾਰਾਂ ਅਤੇ ਲੋਕਾਂ ਨੂੰ ਨੁਕਸਾਨ ਨਾ ਹੋਵੇ। ਸ਼੍ਰੀ ਮੈਣੀ ਨੇ ਦੱਸਿਆ ਕਿ ਅੰਡਰਬ੍ਰਿਜ਼ ਦੇ ਲਈ ਢਾਈ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬ੍ਰਿਜ਼ ਫਾਜ਼ਿਲਕਾ ਕੋਰਟ ਰੋਡ ਤੇ ਗਾਵੜੀ ਪੈਟ੍ਰੋਲ ਪੰਪ ਤੋਂ ਸ਼ੁਰੂਨੂੰ ਹੋਕੇ ਨਰੂਲਾ ਹਸਪਤਾਲ ਤੱਕ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਡਰਬ੍ਰਿਜ਼ ਦੇ 14 ਬਲਾਕ ਬਣਨਗੇ ਜਿਨ੍ਹਾਂ ਦੀ ਉਚਾਈ 12ਫੁੱਟ ਹੋਵੇਗੀ ਅਤੇ ਦੋ ਬਲਾਕ ਲਗਭਗ ਤਿਆਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੰਡਰਬ੍ਰਿਜ਼ ਤੋਂ ਪਾਣੀ ਨਿਕਾਸੀ ਲਈ ਦੋ 300 ਡੂੰਘੇ ਖੂਹ ਬਣਾਏ ਜਾਣਗੇ। ਜਿਨ੍ਹਾਂ ਵਿਚ ਮੀਂਹ ਦੇ ਦਿਨਾਂ ਦਾ ਪਾਣੀ ਪਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅੰਡਰਬ੍ਰਿਜ਼ ਅਗਲੇ ਗਰਮੀ ਦੇ ਸੀਜਨ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media