Thursday, May 29, 2025
Breaking News

ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਆਯੋਜਿਤ

PPN060609
ਬਟਾਲਾ, 6 ਜੂਨ (ਬਰਨਾਲ)- ਸਿਖਿਆ ਵਿਭਾਗ ਵਿਚ ਸੇਵਾ ਰਹੇ ਸ੍ਰੀ ਮਤੀ ਹਰਜੀਤ ਕੌਰ ਆਰਟ ਐਡ ਕਰਾਫਟ ਸਰਕਾਰੀ ਮਿਡਲ ਸਕੂਲ ਯਾਂਹਦ ਪੁਰ  (ਗੁਰਦਾਸਪੁਰ)ਨੂੰ ਬੀਤੇ ਦਿਨੀ ਇਕ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਿਤੀ ਗਈ , ਪਾਰਟੀ ਦੌਰਾਨ ਮੁਖ ਅਧਿਆਪਕ ਸ੍ਰੀ ਮਹਾਂਬੀਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਭਾਸਣ ਵਿਚ ਦੱਸਿਆ ਕਿ ਸ੍ਰੀ ਹਰਜੀਤ ਕੌਰ ਨੇ ਕਾਰਜ ਕਾਲ ਦੌਰਾਨ ਬੱਚਿਆਂ ਵਧੀਆਂ ਗਿਆਨ ਦਿਤਾ ਹੈ ਤੇ ਹਰ ਵਕਤ ਬੱਚਿਆਂ ਦੀ ਭਲਾਈ ਵਾਸਤੇ ਸੋਚਣਾਂ ਇਹਨਾ ਦੀ ਖਾਸੀਅਤ ਸੀ| ਇਸ ਮੌਕੇ ਯਾਹਦਪੁਰ ਦੇ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਗਿਆ| ਸਮੁਚੇ ਸਮਾਗਮ ਦੌਰਾਨ ਨਰਿੰਦਰ ਸਿੰਘ ਬਿਸਟ, ਪ੍ਰਿੰਸੀਪਲ ਭਾਂਰਤ ਭੂਸਨ, ਗੁਰਭੇਜ ਸਿੰਘ, ਮਹਾਂਵੀਰ ਸਿੰਘ, ਪਰਮਜੀਤ ਕੌਰ, ਕੁਲਜਿੰਦਰ ਕੌਰ , ਮੈਡਮ ਸੁਮਨ ਬਾਲਾ, ਡਾ ਸਤਿੰਦਰ ਕੌਰ, ਮਨਮੀਤ ਕੌਰ,ਕੰਵਲਜੀਤ ਕੌਰ,ਤੋ ਇਲਾਵਾ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਤੇ ਮੈਬਰ ਹਾਜਰ ਸਨ| ਸਟੇਜ ਸਕੱਤਰ ਦੀ ਭੁਮਿਕਾ ਕੰਵਲਜੀਤ ਕੌਰ ਐਸ ਐਸ ਮਿਸਟ੍ਰੈਸ ਵੱਲੋ ਬਾਖੂਬੀ ਨਾਲ ਨਿਭਾਈ ਗਈ| ਸੇਵਾ ਮਕਤ ਮੈਡਮ ਹਰਜੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply