Sunday, August 16, 2026

ਬਹੁਜਨ ਮੁਕਤੀ ਪਾਰਟੀ ਨੇ ਹਲਕਾ ਮਹਿਲ ਕਲਾਂ ਤੋਂ ਗਾਇਕ ਸਰਬਜੀਤ ਛੱਲਾ ਨੂੰ ਉਮੀਦਵਾਰ ਐਲਾਨਿਆ

A

ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ)- 2017 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਮੁਕਤੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਖ਼ੁਸ਼ੀ ਰਾਮ ਆਈ.ਏ.ਐੱਸ (ਰਿਟਾ:) ਨੇ ਪੰਜਾਬ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਇਸ ਲਿਸਟ ਵਿਚ ਹਲਕਾ ਮਹਿਲ ਕਲਾਂ ਤੋਂ ਨਿਧੜਕ, ਮਿਹਨਤੀ ਗਾਇਕ ਸਰਬਜੀਤ ਛੱਲਾ ਜੀ ਨੂੰ ਬਹੁਜਨ ਮੁਕਤੀ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ।ਇਸ ਐਲਾਨ ਤੋਂ ਹਲਕਾ ਮਹਿਲ ਕਲਾ ਦੇ ਬਹੁਜਨ ਮੁਕਤੀ ਪਾਰਟੀ ਦੇ ਵਰਕਰ ਕਾਫ਼ੀ ਖ਼ੁਸ਼ ਹਨ।ਸਰਬਜੀਤ ਛੱਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਖੇ ਹੋਈ ਬਹੁਜਨ ਮੁਕਤੀ ਪਾਰਟੀ ਪੰਜਾਬ ਦੀ ਇਕਾਈ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਖ਼ੁਸ਼ੀ ਰਾਮ ਆਈ.ਏ.ਐੱਸ (ਰਿਟਾ:) ਦੀ ਅਗਵਾਈ ਹੇਠ ਹੋਈ।ਜਿਸ ਵਿਚ 19 ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ।ਜਿਸ ਵਿਚ ਮੇਰਾ ਵੀ ਨਾਂ ਸ਼ਾਮਲ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਬਹੁਜਨ ਮੁਕਤੀ ਪਾਰਟੀ ਦੇਸ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਦੇਸ ਦੀ 85 ਫ਼ੀਸਦੀ ਮੂਲ ਨਿਵਾਸੀ ਬਹੁਜਨਾਂ ਦੀ ਪ੍ਰਤੀਨਿਧਤਾ ਕਰਦੀ ਹੈ।ਜਿਸ ਵਿਚ ਐੱਸ.ਸੀ, ਓ.ਬੀ.ਸੀ ਅਤੇ ਧਾਰਮਿਕ ਘੱਟ ਗਿਣਤੀ ਸ਼ਾਮਲ ਹਨ।ਉਨ੍ਹਾਂ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਪਾਰਟੀ ਨੇ ਮੈਨੂੰ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਕੇ ਦਬੱਲੇ ਕੁਚਲੇ ਗ਼ਰੀਬ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਪੂਰੀ ਮਿਹਨਤ ਕਰ ਕੇ ਇਸ ਹਲਕੇ ਦੀ ਟਿਕਟ ਬਹੁਜਨ ਮੁਕਤੀ ਪਾਰਟੀ ਦੀ ਝੋਲੀ ਵਿਚ ਪਾਵਾਂਗਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply