Friday, March 27, 2026

ਅਧਿਆਪਕ ਦਲ ਬਲਾਕ ਮਾਲੇਰਕੋਟਲਾ-2 ਦੇ ਮੁਹੰਮਦ ਸ਼ਾਹਿਦ ਪ੍ਰਧਾਨ ਤੇ ਚਮਕੌਰ ਸਿੰਘ ਸਕੱਤਰ ਚੁਣੇ ਗਏ

 ppn2212201607
ਮਾਲੇਰਕੋਟਲਾ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਅਧਿਅਪਕਾਂ ਦੀ ਸਿਰਮੌਰ ਜੱਥੇਬੰਦੀ ਅਧਿਆਪਕ ਦਲ ਪੰਜਾਬ ਦੇ ਵਿਧਾਨ ਅਨੁਸਾਰ 3 ਸਾਲ ਉਪਰੰਤ ਬਲਾਕ ਮਾਲੇਰਕੋਟਲਾ-2 ਦੀ ਚੋਣ ਸਥਾਨਕ ਕਮਿਊਨਿਟੀ ਸੈਂਟਰ ਸਾਦੇਵਾਲਾ ਵਿਖੇ ਹੋਈ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ਼.ਤੇਜਿੰਦਰ ਸਿੰਘ ਸੰਘਰੇੜੀ, ਸੂਬਾ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਰਫੀਕ, ਜ਼ਿਲ੍ਹਾ ਪ੍ਰਧਾਨ ਸ.ਅਮਰੀਕ ਸਿੰਘ, ਪ੍ਰਿੰਸੀਪਲ ਮੁਹੰਮਦ ਖਲੀਲ, ਪ੍ਰਿੰਸੀਪਲ ਰਜਿੰਦਰ ਕੁਮਾਰ, ਪ੍ਰਿੰਸੀਪਲ ਲਖਵੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਅਹਿਮਦਗੜ੍ਹ ਤੇ ਦਲਵਿੰਦਰ ਸਿੰਘ ਗੁਆਰਾ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆਏ। ਦਲ ਦੇ ਸੂਬਾਈ ਆਗੂ ਸ.ਗੁਰਪ੍ਰੀਤ ਸਿੰਘ ਜਵੰਧਾ ਨੇ ਬਤੌਰ ਚੋਣ ਅਬਜ਼ਰਵਰ ਡਿਉਟੀ ਨਿਭਾਈ। ਸਭ ਤੋਂ ਪਹਿਲਾਂ ਬਲਾਕ ਮਲੇਰਕੋਟਲਾ-2 ਦੇ ਪ੍ਰਧਾਨ ਮੁਹੰਮਦ ਅਕਬਰ ਨੇ ਪਹਿਲੀ ਕਾਰਜਕਾਰਨੀ ਨੂੰ ਭੰਗ ਕਰਨ ਦਾ ਐਲਾਨ ਕੀਤਾ। ਚੋਣ ਵਿੱਚ ਹਾਜ਼ਰ ਸੈਂਕੜੇ ਅਧਿਆਪਕਾਂ ਨੇ ਸਰਬਸੰਮਤੀ ਨਾਲ ਮੁਹੰਮਦ ਸ਼ਾਹਿਦ ਸਰਕਾਰੀ ਹਾਈ ਸਕੂਲ ਮਤੋਈ ਨੂੰ ਪ੍ਰਧਾਨ ਤੇ ਚਮਕੌਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਨੂੰ ਸਕੱਤਰ ਚੁਣਿਆ।ਸਟੇਜ ਦੀ ਭੂਮਿਕਾ ਲੈਕਚਰਾਰ ਮੁਹੰਮਦ ਦਿਲਸ਼ਾਦ ਨੇ ਬਖੂਬੀ ਨਿਭਾਈ।ਸੂਬਾ ਪ੍ਰਧਾਨ ਸ.ਸੰਘਰੇੜੀ ਨੇ ਮੁਲਾਜ਼ਮ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਸੀ.ਪੀ ਸਕੀਮ, ਮੈਡੀਕਲ ਛੁੱਟੀ ਦਾ ਮਾਮਲਾ ਤੇ ਕਿਸ਼ਤਾਂ ਦੇ ਬਕਾਏ ਦੀਆਂ ਫਾਈਲਾਂ ਅਗਲੇ ਦੋ-ਤਿੰਨ ਦਿਨਾਂ ਵਿੱਚ ਕਲੀਅਰ ਹੋ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ ਦੀ ਚੋਣ ਇਸੇ ਹਫਤੇ ਕਰਵਾਈ ਜਾਵੇਗੀ।
ਨਵ-ਨਿਯੁਕਤ ਪ੍ਰਧਾਨ ਮੁਹੰਮਦ ਸ਼ਾਹਿਦ ਤੇ ਸਕੱਤਰ ਚਮਕੌਰ ਸਿੰਘ ਨੂੰ ਸੂਬਾ ਪ੍ਰਧਾਨ ਸ.ਤੇਜਿੰਦਰ ਸਿੰਘ ਸੰਘਰੇੜੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਵਰਿੰਦਰ ਸਿੰਘ ਪੀ.ਟੀ.ਆਈ. ਸਟੇਟ ਐਵਾਰਡੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਬਣਨ ਤੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਸ਼ਦ ਸ਼ਰੀਫ, ਦੀਦਾਰ ਸਿੰਘ, ਮੁਹੰਮਦ ਯਾਮੀਨ, ਯਾਮੀਨ ਨੂਰ, ਮੁਹੰਮਦ ਮੁਸ਼ਤਾਕ, ਹਰਇੰਦਰ ਜੀਤ ਸਿੰਘ, ਅਬਦੁਲ ਹਮੀਦ, ਸਕੱਤਰ ਮੁਹੰਮਦ ਲਿਆਕਤ, ਮੁਹੰਮਦ ਸ਼ਫੀਕ, ਮੁਹੰਮਦ ਕਫੀਲ ਆਦਿ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply