ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਪਵਿੱਤਰ ਹਵਨ ਯਗ ਨਾਲ ਕੀਤੀ ਗਈ। ਵੈਦਿਕ ਮੰਤਰ ਉਚਾਰਨ ਦੇ ਨਾਲ ਹਵਨ ਦੀ ਪਵਿੱਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਗਈਆਂ।ਸਕੂਲ ਦੇ ਬੱਚਿਆਂ ਵਲੋਂ ਵੈਦਿਕ ਭਜਨ ਗਾਏ ਗਏ।ਧਾਰਮਿਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਮੀ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਦਰਸ਼ ਪੁਰਸ਼ ਸਵਾਮੀ ਜੀ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ।ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਵਿਚਾਰਾਂ ਨੂੰ ਉਹਨਾਂ ਆਪਣੇ ਜੀਵਨ ਵਿੱਚ ਢਾਲ ਲਿਆ। ਸਵਾਮੀ ਸ਼ਰਧਾਨੰਦ ਜੀ ਦਾ ਮੰਨਣਾ ਸੀ ਕਿ ਵਿਅਕਤੀ ਜੋ ਸੋਚ ਲੈਂਦਾ ਹੈ ਉਸ ਨੂੰ ਉਹ ਕੰਮ ਕਰਨ ਤੋਂ ਕਈ ਨਹੀਂ ਰੋਕ ਸਕਦਾ।ਸਵਾਮੀ ਜੀ ਨੇ 1902 `ਚ ਹਰਿਦਵਾਰ `ਚ ਗੁਰੂਕਲ ਕਾਂਗੜੀ ਦੀ ਸਥਾਪਨਾ ਕਰਕੇ ਵਿਦਿਆ ਦੇ ਖੇਤਰ `ਚ ਨਵੀਂ ਕ੍ਰਾਂਤੀ ਪੈਦਾ ਕਰ ਦਿੱਤੀ ਸੀ।
ਸਵਾਮੀ ਸ਼ਰਧਾਨੰਦ ਇਕ ਨਿਡਰ ਸੰਨਿਆਸੀ ਸਨ।ਉਹ ਸ਼ਰਧਾਨੰਦ ਹੀ ਸਨ ਜਿਨ੍ਹਾਂ ਨੇ 30 ਮਾਰਚ 1919 ਨੂੰ ਦਿੱਲੀ ਦੀ ਜਨਤਾ ਦੀ ਅਗਵਾਈ ਕਰਦੇ ਹੋਏ ਚਾਂਦਨੀ ਚੌਕ ਪਹੁੰਚੇ ਤਾਂ ਗੋਰਖਾ ਪਲਟਨ ਦੇ ਸਿਪਾਹੀਆਂ ਨੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ, ਪਰ ਉਹ ਉਹਨਾਂ ਅੱਗੇ ਸੀਨਾ ਚੌੜਾ ਕਰਕੇ ਖੜੇ ਹੋ ਗਏ ਤੇ ਸਿਪਾਹੀ ਉਹਨਾਂ ਤੇ ਗੋਲੀ ਚਲਾਉਣ ਦੀ ਹਿੰਮਤ ਵੀ ਨਹੀਂ ਕਰ ਸਕੇ।
ਜੱਲਿਆਵਾਲਾ ਬਾਗ ਹੱਤਿਆ ਕਾਂਡ ਤੋਂ ਬਾਅਦ ਜਦੋਂ ਪੰਜਾਬ `ਚ ਰਾਸ਼ਟਰੀ ਕਾਂਗਰਸ ਦਾ ਸੰਮੇਲਨ ਹੋਣਾ ਲੱਗ ਰਿਹਾ ਸੀ ਤਾਂ ਉਨਾਂ ਨੇ ਉਸ ਸਮੇਂ ਨਾ ਸਿਰਫ ਅੰਮ੍ਰਿਤਸਰ `ਚ ਸਫਲਤਾ ਪੂਰਵਕ ਸੰਮੇਲਨ ਕਰਵਾਇਆ ਬਲਕਿ ਹਿੰਦੀ `ਚ ਸਵਾਗਤੀ ਭਾਸ਼ਣ ਦੇਣ ਦਾ ਮਾਣ ਵੀ ਸਵਾਮੀ ਜੀ ਨੂੰ ਹੀ ਜਾਂਦਾ ਹੈ।ਉਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਸਵਾਮੀ ਜੀ ਦੇ ਦਿਖਾਏ ਮਾਰਗ `ਤੇ ਚੱਲਣਾ ਚਾਹੀਦਾ ਹੈ, ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media